ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਅਧਿਕਾਰਾਂ ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲਗਾਤਾਰ ਯਤਨ ਕੀਤੇ ਜਾ ਰਹੇ ਹਨ¢ ਸਥਾਨਕ ਸਰਕਟ ਹਾਊਸ ਵਿਖੇ ਨਵਚੇਤਨਾ ਦੀ ਮੀਟਿੰਗ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਨਵਚੇਤਨਾ ਵੁਮੈਨ ਫ਼ਰੰਟ ਦੇ ਚੇਅਰਪਰਸਨ ਕੀਰਤੀ ਸ਼ਰਮਾ ਅਤੇ ਜਨਰਲ ਸਕੱਤਰ ਡਾ. ਗੁਰਬਖ਼ਸ਼ ਕÏਰ ਦੇ ਨਾਲ ਨਵਚੇਤਨਾ ਸੀ. ਵਿੰਗ ਦੇ ਜਨਰਲ ਸਕੱਤਰ ਜਗਦੀਸ਼ ਸਿੰਘ, ਲੱਕੀ ਗਿਲਹੋਤਰਾ ਅਤੇ ਰਵਿੰਦਰ ਸਿੰਘ ਖ਼ਾਸ ਤÏਰ 'ਤੇ ਹਾਜ਼ਰ ਰਹੇ¢ ਸੇਖੋਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਖ਼ਾਸ ਤÏਰ 'ਤੇ ਪਹੁੰਚੇ ਮਹਿਮਾਨ ਡਾ. ਹਰਪ੍ਰੀਤ ਸਿੰਘ ਵਲੋਂ ਨਵਚੇਤਨਾ ਦੇ ਵਿਦਿਆਰਥੀਆਂ ਮਾਨਵੀ, ਜਸ਼ਨਪ੍ਰੀਤ ਅਤੇ ਗੁਨਰੀਤ ਕÏਰ ਨੂੰ ਵਜ਼ੀਫ਼ੇ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਅਤੇ ਆਉਣ ਵਾਲੇ ਸਮੇਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਸਿਹਤ ਅਤੇ ਸਿੱਖਿਆ ਦੀ ਸਹੂਲਤਾਂ ਮੁਹੱਈਆ ਕਰਵਾ ਰਹੀ ਸੰਸਥਾ ਨਵਚੇਤਨਾ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਬੱਚੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ | ਇਸ ਮÏਕੇ ਪਰਮਜੀਤ ਸਿੰਘ ਪਨੇਸਰ, ਕੀਰਤੀ ਸ਼ਰਮਾ ਅਤੇ ਡਾ. ਗੁਰਬਖ਼ਸ਼ ਕÏਰ ਨੇ ਦੱਸਿਆ ਕਿ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਸਮੂਹ ਮੈਂਬਰਾਂ ਦੁਆਰਾ ਨਿੱਜੀ ਫ਼ੰਡਾਂ ਨਾਲ ਚਲਾਈ ਜਾ ਰਹੀ ਹੈ¢ ਜਿਸ ਵਿਚ 25 ਤੋਂ ਵੱਧ ਬੱਚੀਆਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਹੋਣਹਾਰ ਬੱਚੀਆਂ ਆਰਥਿਕ ਸੰਕਟ ਕਾਰਨ ਆਪਣੇ ਸੁਪਨੇ ਪੂਰੇ ਕਰਨ ਤੋਂ ਰਹਿ ਨਾ ਜਾਣ |