12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੁਫ਼ਤ ਮੈਡੀਕਲ ਕੈਂਪ ਵਿਚ 50 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ <br/>

Ad Position 21
No active advertisement
ਅਜੀਤ ਡੈਸਕ 08-04-2026
ਲੁਧਿਆਣਾ, 7 ਅਪ੍ਰੈਲ (ਡਾ. ਤਰਲੋਚਨ ਸਿੰਘ)-'ਬੇਬੀ ਐਂਡ ਬ੍ਰੇਨ ਕਲੀਨਿਕ' ਵਲੋਂ ਇਕ ਮੁਫ਼ਤ ਮਲਟੀ-ਸਪੈਸ਼ਲਿਟੀ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ 50 ਤੋਂ ਵੱਧ ਮਰੀਜ਼ਾਂ ਨੇ ਪਹੁੰਚ ਕੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦਾ ਲਾਭ ਉਠਾਇਆ | ਕੈਂਪ ਦੌਰਾਨ ਡਾ. ਈਰਾ ਚੌਧਰੀ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ, ਡਾ. ਅਰਿਲ ਭਾਟੀਆ, ਨਵਜੰਮੇ ਬੱਚੇ ਅਤੇ ਬੱਚੇ ਦੀ ਦੇਖਭਾਲ ਦੇ ਮਾਹਿਰ, ਡਾ. ਨੁਪੁਰ ਗੋਇਲ ਭਾਟੀਆ, ਚਮੜੀ ਰੋਗਾਂ ਦੇ ਮਾਹਿਰ, ਡਾ. ਆਦਿਜਯਾ ਭਾਟੀਆ, ਦਿਲ ਰੋਗਾਂ ਦੇ ਮਾਹਿਰ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਲੈਬੋਰਟਰੀ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ, ਜਿਨ੍ਹਾਂ ਵਿਚ ਬਲੱਡ ਪ੍ਰੈਸ਼ਰ, ਸ਼ੂਗਰ, ਹੱਡੀਆਂ ਦੀ ਮਜ਼ਬੂਤੀ ਦਾ ਟੈਸਟ, ਨਸਾਂ ਦੀ ਕਮਜ਼ੋਰੀ ਦੀ ਜਾਂਚ ਸ਼ਾਮਿਲ ਹਨ | ਇਸ ਮੌਕੇ ਕਲੀਨਿਕ ਦੀ ਸੰਚਾਲਕ ਡਾ. ਈਰਾ ਚੌਧਰੀ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਬਿਹਤਰ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣਾ ਸੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਏ ਜਾਣਗੇ | ਕੈਂਪ ਦੌਰਾਨ ਮਰੀਜ਼ਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਅਰੁਣ ਸ਼ਰਮਾ ਦੀ ਪਹਿਲ ਨਾਲ ਫਤੇਹ ਗੰਜ 'ਚ ਟਿਊਬਵੈੱਲ ਲੱਗਾ <br/> ਅਗਲੀ ਖ਼ਬਰ ਨਵਚੇਤਨਾ ਵਲੋਂ ਮਾਨਵੀ, ਜਸ਼ਨਪ੍ਰੀਤ ਅਤੇ ਗੁਨਰੀਤ ਨੂੰ ਵਜ਼ੀਫ਼ੇ ਨਾਲ ਕੀਤਾ ਸਨਮਾਨਿਤ <br/>
Ad Position 24