ਲੁਧਿਆਣਾ, 7 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਵਾਰਡ ਨੰਬਰ 82 ਅਧੀਨ ਫਤੇਹ ਮੁਹੱਲੇ ਵਿਚ ਗਰਮੀਆਂ ਦੌਰਾਨ ਪਾਣੀ ਦੀ ਕਮੀ ਨਾਲ ਜੂਝ ਰਹੇ ਵਸਨੀਕਾਂ ਨੰੂ ਵੱਡੀ ਰਾਹਤ ਮਿਲੀ ਹੈ | ਕੌਂਸਲਰ ਅਰੁਣ ਸ਼ਰਮਾ ਦੀ ਪਹਿਲ ਨਾਲ ਇੱਥੇ 13.50 ਲੱਖ ਰੁਪਏ ਦੀ ਲਾਗਤ ਨਾਲ 25 ਹਾਰਸ ਪਾਵਰ ਦਾ ਨਵਾਂ ਟਿਊਬਵੈੱਲ ਲਗਾ ਕੇ ਲੋਕਾਂ ਨੰੂ ਸਮਰਪਿਤ ਕੀਤਾ ਗਿਆ ਹੈ | ਇਸ ਨਾਲ ਕਰੀਬ 250 ਪਰਿਵਾਰਾਂ ਨੰੂ ਸਿੱਧਾ ਲਾਭ ਮਿਲੇਗਾ ਅਤੇ ਗਰਮੀਆਂ ਵਿਚ ਪਾਣੀ ਦੀ ਕਿੱਲਤ ਤੋਂ ਛੁਟਕਾਰਾ ਮਿਲੇਗਾ | ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਦਘਾਟਨ ਦੀ ਸ਼ੁਰੂਆਤ ਮਾਨਿਆ, ਪਲਕ, ਕ੍ਰਿਤਿਸ਼ਮਾ, ਯੋਕਤੀ ਦੇ ਹੱਥਾਂ ਨਾਲ ਇਸ ਲੋਕ ਭਲਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ, ਜਿਸ ਨਾਲ ਮਾਹੌਲ ਧਾਰਮਿਕ ਅਤੇ ਉਤਸ਼ਾਹਪੂਰਨ ਬਣ ਗਿਆ | ਇਸ ਮੌਕੇ ਮੁਹੱਲਾ ਵਾਸੀਆਂ ਨੇ ਕੌਂਸਲਰ ਅਰੁਣ ਸ਼ਰਮਾ ਦੀ ਕਾਰਗੁਜ਼ਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਮ ਸੁੰਦਰ ਮਲਹੋਤਰਾ, ਸਾਬਕਾ ਕੌਂਸਲਰ ਕੈਲਾਸ਼ ਕਪੂਰ, ਸੁਰਿੰਦਰ ਕਪੂਰ, ਰਾਜੀਵ ਕਤਨਾ, ਸੰਜੀਵ ਕਤਨਾ, ਮਨਜੀਤ ਸਿੰਘ, ਗੌਰਵ ਕਪੂਰ, ਯਿੰਕੀ ਕਪੂਰ, ਕਾਕਾ ਸਰਧਾਨਾ, ਕਪਿਲ ਖੰਨਾ, ਅਮਿਤ ਟੰਡਨ ਆਦਿ ਮੌਜੂਦ ਸਨ | ਸਥਾਨਕ ਨਿਵਾਸੀਆਂ ਨੇ ਕਿਹਾ ਕਿ ਇਹ ਟਿਊਬਵੈੱਲ ਇਲਾਕੇ ਲਈ ਵੱਡੀ ਸਹੂਲਤ ਸਾਬਤ ਹੋਵੇਗਾ ਅਤੇ ਹੁਣ ਉਨ੍ਹਾਂ ਨੰੂ ਗਰਮੀਆਂ ਵਿਚ ਪਾਣੀ ਦੀ ਕਮੀ ਨਾਲ ਜੂਝਣਾ ਨਹੀਂ ਪਵੇਗਾ | ਲੋਕਾਂ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਵਿਕਾਸ ਕਾਰਜਾਂ ਜਾਰੀ ਰਹਿਣਗੇ |