08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੀਤੇ 6 ਮਹੀਨਿਆਂ ਤੋਂ ਸਿਹਤ ਕੇਂਦਰਾਂ 'ਚ ਨਹੀਂ ਪਹੁੰਚੀਆਂ ਸਰਕਾਰੀ ਦਵਾਈਆਂ <br/>

Ad Position 21
No active advertisement
ਪਿੰਡ ਆਲਮਗੀਰ ਵਿਖੇ ਬਣੀ ਡਿਸਪੈਂਸਰੀ ਦਾ ਬਾਹਰੀ ਦਿ੍ਸ਼ ਤਸਵੀਰ ਨੰਬਰ ਇਕ¢ (ਸੱਜੇ) ਜਸਪਾਲ ਬਾਂਗਰ ਪਿੰਡ ਵਿਚਲੀ ਡਿਸਪੈਂਸਰੀ ਦੀ ਬਿਲਡਿੰਗ ਦੀ ਖਸਤਾ ਹਾਲਤ ਦਾ ਦਿ੍ਸ਼¢ ਤਸਵੀਰਾਂ-ਜਰਨੈਲ ਸਿੰਘ ਪੱਟੀ <br/> 09-04-2026
ਜਰਨੈਲ ਸਿੰਘ ਪੱਟੀ
ਆਲਮਗੀਰ, 8 ਅਪ੍ਰੈਲ-ਸੂਬਾ ਵਾਸੀਆਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਮਨਸ਼ਾ ਨਾਲ ਆਮ ਆਦਮੀ ਪਾਰਟੀ ਵਲੋਂ ਧੜਾਧੜ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ, ਪਰ ਇਸ ਦੇ ਉਲਟ ਪੇਂਡੂ ਇਲਾਕਿਆਂ ਵਿਚ ਪਹਿਲਾਂ ਬਣੇ ਹੋਏ ਪੇਂਡੂ ਸਿਹਤ ਕੇਂਦਰਾਂ/ਡਿਸਪੈਂਸਰੀਆਂ ਵਿਚ ਸਰਕਾਰੀ ਦਵਾਈਆਂ ਦੀ ਘਾਟ ਵੱਡੇ ਪੱਧਰ 'ਤੇ ਪਾਈ ਜਾ ਰਹੀ ਹੈ¢ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਆਲਮਗੀਰ ਅਤੇ ਜਸਪਾਲ ਬਾਂਗਰ ਸਥਿਤ ਸਰਕਾਰੀ ਡਿਸਪੈਂਸਰੀਆਂ ਦਾ ਦੌਰਾ ਕਰਨ 'ਤੇ ਪਤਾ ਲੱਗਾ ਕਿ ਬੀਤੇ 6 ਮਹੀਨਿਆਂ ਤੋਂ ਉਕਤ ਸਿਹਤ ਕੇਂਦਰਾਂ ਵਿਚ ਸਰਕਾਰ ਵਲੋਂ ਦਵਾਈਆਂ ਹੀ ਨਹੀਂ ਭੇਜੀਆਂ ਗਈਆਂ¢ ਜਦਕਿ ਮÏਜੂਦਾ ਸਰਕਾਰ ਵਲੋਂ ਸੂਬੇ ਅੰਦਰ ਸਿੱਖਿਆ ਕ੍ਰਾਂਤੀ ਅਤੇ ਸਿਹਤ ਸਹੂਲਤਾਂ ਦੇ ਨਾਮ 'ਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਗੁਮਰਾਹ ਕੀਤਾ ਜਾ ਰਿਹਾ ਹੈ¢ ਪਿੰਡ ਵਿਚੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਸਿਹਤ ਕੇਂਦਰਾਂ 'ਤੇ ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਰੋਗੀਆਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ¢ ਇਸੇ ਕੜੀ ਅਧੀਨ ਸਥਾਨਕ ਪਿੰਡ ਆਲਮਗੀਰ ਦੇ ਸਮਾਜ ਸੇਵੀ ਅਮਰ ਸਿੰਘ, ਕੁਲਵੰਤ ਸਿੰਘ, ਅਮਰ ਮੈਡੀਸਨ ਗਿੱਲ, ਗੁਰਦੀਪ ਸਿੰਘ, ਚਰਨ ਸਿੰਘ ਚੱਕੀ ਵਾਲੇ, ਜਰਨੈਲ ਸਿੰਘ, ਪ੍ਰਗਟ ਸਿੰਘ ਐਕਸੀਅਨ, ਕਸ਼ਮੀਰਾ ਸਿੰਘ, ਬਹਾਦਰ ਸਿੰਘ ਗਰੇਵਾਲ ਆਦਿ ਨੇ ਦੱਸਿਆ ਕਿ ਆਲਮਗੀਰ ਵਿਖੇ ਸਿਹਤ ਕੇਂਦਰ ਵਿਚ ਤੈਨਾਤ ਡਾਕਟਰਾਂ ਦੀ ਮੰਗ ਅਨੁਸਾਰ ਉਨ੍ਹਾਂ ਵਲੋਂ ਦਵਾਈਆਂ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਪਿੰਡ ਦੇ ਕਿਸੇ ਬਾਸ਼ਿੰਦੇ ਨੂੰ ਦਵਾਈ ਤੋਂ ਵਾਂਝਾ ਨਾ ਰਹਿਣਾ ਪਵੇ¢ ਜਦਕਿ ਦਵਾਈਆਂ ਭੇਜਣ ਦਾ ਮੁੱਢਲਾ ਫ਼ਰਜ਼ ਸੂਬਾ ਸਰਕਾਰ ਦਾ ਹੁੰਦਾ ਹੈ¢
ਕੀ ਕਹਿਣਾ ਹੈ ਅਕਾਲੀ ਦਲ ਹਲਕਾ ਗਿੱਲ ਇੰਚਾਰਜ ਸਿੰਮਕ ਦਾ
ਇਸ ਸਬੰਧੀ ਜਦੋਂ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿੱਖਿਆ, ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਭਿ੍ਸ਼ਟਾਚਾਰ ਦੇ ਖ਼ਾਤਮੇ ਦਾ ਹੋਕਾ ਦੇ ਕੇ ਸੱਤਾ ਵਿਚ ਆਈ ਸੀ, ਪਰ ਸੱਤਾ ਸੰਭਾਲਣ ਉਪਰੰਤ ਜਨਤਾ ਨਾਲ ਕੀਤੇ ਵਾਅਦੇ ਭੁੱਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਹੋਰਨਾਂ ਸੂਬਿਆਂ ਵਿਚ ਪਾਰਟੀ ਦੇ ਵਿਸਥਾਰ, ਪ੍ਰਚਾਰ ਅਤੇ ਪਸਾਰ ਵਿਚ ਰੁੱਝੇ ਹੋਣ ਕਾਰਨ ਸੂਬਾ ਵਾਸੀ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ¢ ਕਿਉਂਕਿ ਸੈਂਕੜੇ ਮੁਹੱਲਾ ਕਲੀਨਿਕ ਖੋਲ੍ਹਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦÏਰਾਨ ਪਿੰਡਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਨਾ ਮਿਲਣਾ ਸ਼ਰਮ ਵਾਲੀ ਗੱਲ ਹੈ |
ਕੀ ਕਹਿਣਾ ਹੈ ਐਸ.ਐਮ.ਓ. ਮਲੌਦ ਦਾ
ਇਸ ਸਬੰਧੀ ਜਦੋਂ ਐਸ.ਐਮ.ਓ. ਮਲੌਦ ਡਾ. ਹਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਘਾਟ ਵਾਲੀ ਤਾਂ ਕੋਈ ਗੱਲ ਨਹੀਂ ਫਿਰ ਵੀ ਉਹ ਜਲਦ ਹੀ ਜਸਪਾਲ ਬਾਂਗਰ ਪਿੰਡ ਵਿਚਲੀ ਡਿਸਪੈਂਸਰੀ ਤੋਂ ਸਟਾਕ ਚੈਕ ਕਰਵਾ ਕੇ ਡਿਸਪੈਂਸਰੀ ਵਿਚ ਦਵਾਈਆਂ ਭਿਜਵਾਉਣਗੇ¢

Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸਿਟੀ ਟੋਹਾਣਾ ਨੇ ਘਰ ਵਿੱਚ ਦਾਖ਼ਲ ਹੋ ਕੇ ਲੱਖਾਂ ਰੁਪਏ ਚੋਰੀ ਕਰਨ ਦਾ ਦੋਸ਼ੀ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਸਕੂਲ ਵਿਚ ਜਬਰੀ ਦਾਖ਼ਲ ਹੋ ਕੇ ਭੰਨਤੋੜ ਕਰਨ ਦੇ ਮਾਮਲੇ 'ਚ ਆਗੂ ਤੇ ਉਸ ਦੇ ਸਾਥੀਆਂ ਖਿਲਾਫ਼ ਕੇਸ ਦਰਜ <br/>
Ad Position 24