05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪ੍ਰਸਿੱਧ ਲੇਖਿਕਾ ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 10-04-2026
ਲੁਧਿਆਣਾ, 9 ਅਪ੍ਰੈਲ (ਡਾ. ਤਰਲੋਚਨ ਸਿੰਘ)-ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ ਲੁਧਿਆਣਾ ਵਲੋਂ 11 ਅਪ੍ਰੈਲ, ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਪੰਜਾਬੀ ਭਵਨ ਵਿਖੇ ਕਵੀ ਦਰਬਾਰ ਅਤੇ ਬਾਲ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਜਾ ਰਿਹਾ ਹੈ | ਉਕਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਨੇ ਦੱਸਿਆ ਕਿ ਸਮਾਗਮ ਦੌਰਾਨ ਪ੍ਰਸਿੱਧ ਕਵੀ-ਕਵਿਤਰੀਆਂ ਵਲੋਂ ਸਾਹਿੱਤਿਕ ਰੰਗ ਬਿਖੇਰੇ ਜਾਣਗੇ ਅਤੇ ਲੇਖਿਕਾ ਪਰਵਿੰਦਰ ਕੌਰ ਸੁੱਖ ਦੀ ਨਵੀਂ ਬਾਲ ਪੁਸਤਕ ''ਚੂਹਿਆਂ ਦੀ ਮੀਟਿੰਗ'' ਨੂੰ ਲੋਕ ਅਰਪਣ ਕੀਤਾ ਜਾਵੇਗਾ | ਉਕਤ ਪੁਸਤਕ ਸੰਬੰਧੀ ਪ੍ਰਸਿੱਧ ਵਿਦਵਾਨ, ਸਟੇਟ ਅਵਾਰਡੀ ਅਤੇ ਬਾਲ ਸਾਹਿੱਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵਲੋਂ ਵਿਸ਼ੇਸ਼ ਪੇਪਰ ਪੜਿ੍ਹਆ ਜਾਵੇਗਾ | ਸਮਾਗਮ ਵਿਚ ਪ੍ਰਭਦੀਪ ਸਿੰਘ ਨੱਥੋਵਾਲ, ਡਿਪਟੀ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ, ਡਾ. ਹਰੀ ਸਿੰਘ ਜਾਚਕ ਚੇਅਰਮੈਨ, ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ, ਡਾ. ਗੁਲਜ਼ਾਰ ਪੰਧੇਰ, ਰਣਯੋਧ ਸਿੰਘ ਪ੍ਰਧਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਦਵਿੰਦਰ ਸਿੰਘ ਲੋਟੇ, ਡਿਪਟੀ ਡਾਇਰੈਕਟਰ, ਸਪੋਰਟਸ ਐਂਡ ਯੂਥ ਸੇਵਾਵਾਂ, ਕਰਮਜੀਤ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੇਖਕ, ਗਾਇਕ ਤੇ ਅਦਾਕਾਰ ਸ਼ਾਮਿਲ ਹੋਣਗੇ | ਡਾ. ਰਮਨਦੀਪ ਸਿੰਘ ਦੀਪ, ਮਨਦੀਪ ਕੌਰ ਪ੍ਰੀਤ, ਜਸਵਿੰਦਰ ਕੌਰ ਜੱਸੀ, ਪਰਵਿੰਦਰ ਕੌਰ ਸੁੱਖ ਤੇ ਦੀਪ ਲੁਧਿਆਣਵੀ ਵਲੋਂ ਸਾਹਿੱਤ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਸਾਹਿੱਤਿਕ ਸਮਾਗਮ ਦੀ ਸ਼ੋਭਾ

Ad Position 22
No active advertisement
ਪਿਛਲੀ ਖ਼ਬਰ ਤਰਲੋਚਨ ਸਿੰਘ ਵਲੋਂ ਡਾ. ਅਰਵਿੰਦਰ ਸਿੰਘ ਭੱਲਾ ਦੀ ਪੁਸਤਕ ਰਿਲੀਜ਼ <br/> ਅਗਲੀ ਖ਼ਬਰ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਮੇਲ ਯੂਨੀਅਨ ਵਲੋਂ 270 ਪੋਸਟਾਂ ਦੇ ਨਿਯੁਕਤੀ ਪੱਤਰ ਜਲਦੀ ਕਰਨ ਦੀ ਮੰਗ
Ad Position 24