08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਫੋਕਲ ਪੁਆਇੰਟ ਦੀਆਂ ਸੜਕਾਂ ਕਿਨਾਰੇ ਲੱਗੇ ਗੰਦਗੀ ਦੇ ਢੇਰ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ <br/>

Ad Position 21
No active advertisement
ਫੋਕਲ ਪੁਆਇੰਟ ਦੀਆਂ ਗਰੀਨ ਬੈਲਟਾਂ ਤੇ ਲੱਗੇ ਕੂੜੇ ਦੇ ਢੇਰ | ਤਸਵੀਰ-ਸੇਵਕ ਸਿੰਘ <br/> 12-04-2026
ਲੁਧਿਆਣਾ, 11 ਅਪ੍ਰੈਲ (ਜਤਿੰਦਰ ਭੰਬੀ)-ਫੋਕਲ ਪੁਆਇੰਟ ਦੀਆਂ ਸੜਕਾਂ ਕਿਨਾਰੇ ਲੱਗੇ ਗੰਦਗੀ ਦੇ ਢੇਰ ਜਿੱਥੇ ਕਈ ਕਿਸਮ ਦੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ, ਉਥੇ ਹੀ ਬਾਹਰੋਂ ਆਉਣ ਵਾਲੇ ਵਪਾਰੀਆਂ ਅਤੇ ਕਾਰੋਬਾਰੀਆਂ ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ, ਜਿਸਨੂੰ ਲੈ ਕੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪੀ.ਐਸ.ਆਈ.ਈ.ਸੀ. ਵਲੋਂ ਫੋਕਲ ਪੁਆਇੰਟ 'ਚ ਕੱਟੇ ਜਾਣ ਵਾਲੇ ਪਲਾਟਾਂ ਦੀਆਂ ਕੀਮਤਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਪੈਸੇ ਪਹਿਲਾਂ ਹੀ ਜੋੜ ਲਏ ਗਏ ਸਨ, ਪਰ ਪੀ.ਐਸ.ਆਈ.ਈ.ਸੀ. ਫੋਕਲ ਪੁਆਇੰਟ 'ਚ ਲੱਗੀਆਂ ਉਦਯੋਗਿਕ ਇਕਾਈਆਂ ਨੂੰ ਦੇਣ ਵਾਲੀਆਂ ਸਹੂਲਤਾਂ ਤੋਂ ਭੱਜ ਗਈ, ਜਿਸ ਕਰਕੇ ਅੱਜ ਫੋਕਲ ਪੁਆਇੰਟ ਉਨ੍ਹਾਂ ਸਹੂਲਤਾਂ ਤੋਂ ਸੱਖਣਾ ਰਹਿ ਗਿਆ, ਜਿਹੜੀਆਂ ਸਹੂਲਤਾਂ ਪੀ. ਐਸ. ਆਈ. ਈ. ਸੀ. ਵਲੋਂ ਦਰਸਾਈਆਂ ਗਈਆਂ ਸਨ | ਫੋਕਲ ਪੁਆਇੰਟ ਵਿਚ ਲੱਗੇ ਗੰਦਗੀ ਦੇ ਢੇਰ ਅਤੇ ਪਾਰਕਾਂ ਦੀ ਮਾੜੀ ਦੁਰਦਸ਼ਾ ਨੂੰ ਲੈ ਕੇ ਉਦਯੋਗ ਨਾਲ ਸਬੰਧਿਤ ਬਣੀਆਂ ਐਸੋਸੀਏਸ਼ਨਾਂ ਵਲੋਂ ਸਮੇਂ-ਸਮੇਂ ਸਿਰ ਇਹ ਮੁੱਦਾ ਤਾਂ ਚੁੱਕਿਆ ਜਾਂਦਾ ਹੈ, ਪਰ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾ ਰਿਹਾ | ਜੇਕਰ ਉਦਯੋਗਪਤੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਪਾਰਟੀ ਜਾਂ ਸਰਕਾਰ ਤੇ ਦੂਸ਼ਨਬਾਜੀ ਨਾ ਕਰਦੇ ਹੋਏ ਮੰਗ ਕਰਦੇ ਹਨ ਕਿ ਫੋਕਲ ਪੁਆਇੰਟ ਵਿਚ ਲੱਗੇ ਗੰਦਗੀ ਦੇ ਢੇਰਾਂ ਨੂੰ ਚੁਕਵਾ ਕੇ ਕਾਰੋਬਾਰੀਆਂ ਫੋਕਲ ਪੁਆਇੰਟ ਦੀ ਦਿੱਖ ਸਵਾਰਨ ਤਾਂ ਜੋ ਕਾਰੋਬਾਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਕਾਰੋਬਾਰੀਆਂ ਦਾ ਕਹਿਣਾ ਹੈ ਕਿ 50 ਫੀਸਦੀ ਦੇ ਲਗਭਗ ਉਦਯੋਗਿਕ ਇਕਾਈਆਂ ਫੋਕਲ ਪੁਆਇੰਟ 'ਚ ਸਥਾਪਿਤ ਹਨ | ਜਿਥੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਹੁੰਦਾ ਹੈ ਅਤੇ ਫੋਕਲ ਪੁਆਇੰਟ 'ਚ ਸਥਾਪਿਤ ਉਦਯੋਗਾਂ 'ਚ ਲੱਖਾਂ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਸੂਬੇ ਅੰਦਰ ਨੌਜਵਾਨਾਂ ਲਈ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਦੂਸਰੇ ਰਾਜਾਂ ਦੇ ਲੋਕ ਵੀ ਲੁਧਿਆਣਾ 'ਚ ਆ ਕੇ ਫੋਕਲ ਪੁਆਇੰਟ 'ਚ ਸਥਾਪਿਤ ਉਦਯੋਗਿਕ ਇਕਾਈਆਂ 'ਚ ਰੋਜ਼ਗਾਰ ਪ੍ਰਾਪਤ ਕਰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ |
ਬਾਹਰੋਂ ਆ ਰਹੇ ਵਪਾਰੀਆਂ ਅਤੇ ਕਾਰੋਬਾਰੀਆਂ 'ਤੇ ਪੈ ਰਿਹਾ ਮਾੜਾ ਪ੍ਰਭਾਵ-ਵਿਸ਼ਵਕਰਮਾ
ਫੈਡਰੇਸ਼ਨ ਆਫ਼ ਐਮ. ਐਸ. ਐਮ. ਈ. ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਵਿਸ਼ਵਕਰਮਾ ਇੰਡਸਟਰੀ ਦੇ ਪ੍ਰਬੰਧ ਨਿਰਦੇਸ਼ਕ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਫੋਕਲ ਪੁਆਇੰਟ ਦੀ ਗਰੀਨ ਬੈਲਟ 'ਤੇ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਤਾਂ ਸੱਦਾ ਦੇ ਰਹੀ ਰਹੇ ਹਨ, ਉਥੇ ਹੀ ਬਾਹਰੋਂ ਆਉਣ ਵਾਲੇ ਵਪਾਰੀਆਂ ਅਤੇ ਕਾਰੋਬਾਰੀਆਂ 'ਤੇ ਵੀ ਮਾੜਾ ਪ੍ਰਭਾਵ ਪਾ ਰਹੇ ਹਨ | ਉਨ੍ਹਾਂ ਫੋਕਲ ਪੁਆਇੰਟ ਦੀ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਲੈ ਕੇ ਸੁਚਾਰੂ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੀ. ਐਸ. ਆਈ. ਸੀ. ਅਤੇ ਨਗਰ ਨਿਗਮ ਨੂੰ ਮਿਲਕੇ ਇਸ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਕੱਢਦੇ ਹੋਏ ਜਿੱਥੇ ਗਰੀਨ ਬੈਲਟ ਤੋਂ ਕੂੜੇ ਦੇ ਢੇਰ ਚੁਕਵਾ ਕੇ ਉਸਨੂੰ ਗਰੀਨ ਬੈਲਟ ਦੇ ਰੂਪ ਵਿਚ ਤਬਦੀਲ ਕਰਨਾ ਚਾਹੀਦਾ ਹੈ, ਉਥੇ ਹੀ ਫੋਕਲ ਪੁਆਇੰਟ ਦੀਆਂ ਪਾਰਕਾਂ ਨੂੰ ਵੀ ਪਾਰਕਾਂ ਦਾ ਰੂਪ ਦੇਣ ਲਈ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੱਸ ਅਤੇ ਨਨਾਣ ਤੋਂ ਦੁਖੀ ਹੋਈ ਵਿਆਹੁਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ਅਗਲੀ ਖ਼ਬਰ ਧੋਖਾਧੜੀ ਦੇ ਕੇਸ ਦੀ ਫਾਈਲ ਵਿਚੋਂ ਦਸਤਾਵੇਜ਼ ਚੋਰੀ ਹੋਣ ਦੇ ਦੋਸ਼ ਤਹਿਤ ਕੇਸ ਦਰਜ
Ad Position 24