ਲੁਧਿਆਣਾ, 11 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਮਥੁਰਾ ਵਿਖੇ ਕਿਸ਼ਤੀ ਡੁੱਬ ਜਾਨ ਕਰਕੇ ਮਰਨ ਵਾਲੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਕਸ਼ੇ ਤੇ ਪਿੱਛੇ ਪਰਿਵਾਰਾਂ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ | ਸਲੂਜਾ ਨੇ ਕਿਹਾ ਕੇ ਧਾਰਮਿਕ ਯਾਤਰਾ 'ਤੇ ਗਏ ਯਾਤਰੂਆਂ ਜਿਨ੍ਹਾਂ ਵਿਚ ਜ਼ਿਆਦਾਤਰ ਲੁਧਿਆਣਾ ਤੇ ਜਗਰਾਉਂ ਦੇ ਸ਼ਰਧਾਲੂ ਸਨ | ਮੌਸਮ ਦੀ ਖ਼ਰਾਬੀ ਕਾਰਨ ਅਚਾਨਕ ਕਿਸ਼ਤੀ ਉਲਟ ਜਾਣ ਕਰਕੇ ਡੰੁਗੇ ਪਾਣੀ ਵਿਚ ਡੁੱਬ ਜਾਣ ਕਰਕੇ ਅਕਾਲ ਚਲਾਣਾ ਕਰ ਗਏ ਤੇ ਕੁੱਝ ਅਜੇ ਵੀ ਲਾਪਤਾ ਹਨ | ਸਲੂਜਾ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸੇ ਨੇ ਵੀ ਸੇਫ਼ਟੀ ਜੈਕੇਟ ਨਹੀਂ ਪਾਈ ਹੋਈ ਸੀ, ਪਰ ਕਿਸੇ ਨੇ ਵੀ ਚੈੱਕ ਨਹੀਂ ਕੀਤਾ, ਜੋ ਕੇ ਪ੍ਰਸ਼ਾਸਨ ਦੀ ਜ਼ੰੁਮੇਵਾਰੀ ਬਣਦੀ ਹੈ, ਸਗੋਂ ਬਿਨਾਂ ਸੇਫ਼ਟੀ ਜੈਕੇਟਾਂ ਦੇ ਕਿਸ਼ਤੀ ਚਲਾ ਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤੀ ਗਿਆ | ਸਲੂਜਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹਾਦਸੇ ਦੇ ਜ਼ੰੁਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ , ਜਿਨ੍ਹਾਂ ਨੇ ਏਨੀ ਵੱਡੀ ਅਣਗਹਿਲੀ ਕਰਕੇ ਵੱਡੀ ਗਿਣਤੀ ਪਰਿਵਾਰਾਂ ਵਿਚ ਸੱਥਰ ਵਿਛਾ ਦਿੱਤੇ ਹਨ, ਖ਼ਿਲਾਫ਼ ਬਣਦੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕੇ ਭਵਿੱਖ ਵਿਚ ਅਜਿਹੀ ਦੁਰਘਟਨਾ ਤੋਂ ਬੱਚਿਆ ਜਾ ਸਕੇ | ਸਲੂਜਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ |