ਲੁਧਿਆਣਾ, 11 ਅਪ੍ਰੈਲ (ਅਜੀਤ ਬਿਊਰੋ)-ਸਿਰੈਮਿਕ ਟਾਇਲ ਉਦਯੋਗ ਵਿਚ ਮੋਹਰੀ ਗ੍ਰੈਫਾਈਟ ਸਿਰੈਮਿਕਸ ਨੇ ਫਿਰੋਜਪੁਰ ਰੋਡ ਸਥਿਤ ਸੰਧੂ ਟਾਵਰ ਵਿਚ ਕੰਪਨੀ ਵੱਲੋਂ ਲੁਧਿਆਣਾ ਵਿਚ ਆਪਣੀ ਪਹਿਲੀ ਗ੍ਰੈਫਾਈਟ ਸਿਰੈਮਿਕਸ ਗੈਲਰੀ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੇਕਟਰ, ਏ.ਆਰ ਰਵੀ ਪਟੇਲ ਜੋ ਆਪ ਵੀ ਇਕ ਤਜੁਰਬੇਕਾਰ ਆਰਕੀਟੈਕਟ ਅਤੇ ਇੰਜੀਨੀਅਰ ਹਨ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਕੰਪਨੀ ਦੇ ਮੈਨੇਜਿੰਗ ਡਾਇਰੇਕਟਰ ਵੀਰਲ ਪਟੇਲ ਅਤੇ ਚੈਨਲ ਪਾਰਟਰਨਰ ਵਰੁਨ ਮਹਾਜਨ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬਾਥ ਵੇਲੇ ਗ੍ਰੈਫਾਇਟ ਸਿਰੈਮਿਕਸ ਗੈਲਰੀ ਵਿਚ ਟਾਈਲਾਂ ਦੀ ਵਿਸਥਾਰਤ ਰੇਂਜ ਉਪਲਬੱਧ ਹੋਵੇਗੀ | ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਵੱਖ-ਵੱਖ ਸਾਈਜਾਂ ਵਿਚ ਜੀਵੀਟੀ ਅਤੇ ਪੀਜੀਵੀਟੀ ਟਾਇਲਾਂ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਗੈਲਰੀ ਵਿਚ ਨਾ ਕੇਵਲ ਦਰਜਨਾਂ ਡਿਜਾਇਨ ਉਪਲਬੱਧ ਹੋਣਗੇ, ਬਲਕਿ ਹੁਨਰਮੰਦ ਆਰਕੀਟੈਕਟ ਅਤੇ ਇੰਟੀਰੀਅਰ ਡਿਜਾਇਨਰ ਵੀ ਆਉਣ ਵਾਲੇ ਗਾਹਕਾਂ ਨਾਲ ਆਪਣੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ | ਗ੍ਰੈਫਾਈਟ 150 ਤੋਂ ਵਧੇਰੇ ਡਿਜਾਇਨਾਂ ਨਾਲ ਗਾਹਕਾਂ ਨੂੰ ਚੋਣ ਤੋਂ ਲੈ ਕੇ ਲੇਅਆਉਟ ਯੋਜਨਾ ਬਣਾਉਣ ਦੇ ਨਾਲ-ਨਾਲ ਗਾਹਕਾਂ ਹਰ ਪੱਖ ਦੀ ਜਾਣਕਾਰੀ ਦਿੱਤੀ ਜਾਵੇਗੀ | ਚੈਨਲ ਪਾਰਟਨਰ ਵਰੁਣ ਮਹਾਜਨ ਨੇ ਦੱਸਿਆ ਕਿ ਬਾਥ ਵੇਲੇ ਗ੍ਰੇੈਫਾਈਟ ਸਿਰਾਮਿਕਸ ਗੈਲਰੀ ਅੰਦਰ ਹਰ ਤਰ੍ਹਾਂ ਦੇ ਗਾਹਕਾਂ ਦੇ ਨਾਲ-ਨਾਲ ਇਸ ਕਿੱਤੇ ਨਾਲ ਜੁੜੇ ਪ੍ਰੋਫੈਸ਼ਨਲ ਦੀ ਵੀ ਸਹਾਇਤਾ ਅਤੇ ਉਨ੍ਹਾਂ ਦੀ ਜਾਣਕਾਰੀ ਵਿਚ ਵਾਧਾ ਕਰੇਗਾ | ਕੰਪਨੀ ਆਪਣੀ ਚੰਗੀ ਕਾਰਗੁਜ਼ਾਰੀ ਅਤੇ ਗੁਣਵੱਤਾ ਕਾਰਨ ਭਾਰਤ ਭਰ ਵਿਚ ਭਰੋਸੇਯੋਗ ਕੰਪਨੀ ਵਜੋਂ ਸਥਾਪਿਤ ਹੋਈ ਹੈ ਅਤੇ ਉਨ੍ਹਾਂ ਨੂੰ ਕੰਪਨੀ ਨਾਲ ਜੁੜ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ | ਆਉਣ ਵਾਲੇ ਸਮੇਂ ਵਿਚ ਹੋਰ ਵਧੇਰੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ |