ਮੋਗਾ, 11 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਵਲੋਂ ਮੋਗਾ ਦੇ ਨੇਚਰ ਪਾਰਕ ਦੀ ਦੇਖ-ਭਾਲ ਅਤੇ ਸਜਾਉਣ ਸੰਵਾਰਨ ਦੇ ਇਕ ਹੋਰ ਕਦਮ ਸਦਕਾ ਇਲਾਕਾ ਨਿਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ | ਸਾਬਕਾ ਕੌਂਸਲਰ ਮੱਟਾ ਜੌਹਲ ਨੇ ਹਿੰਮਤ ਕਰ ਕੇ ਫੁਹਾਰੇ ਦਾ ਨਿਰਮਾਣ ਕਰਵਾਇਆ ਤਾਂ ਕਿ ਨੇਚਰ ਪਾਰਕ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਅਤੇ ਸੈਰ ਕਰਨ ਆਏ ਲੋਕਾਂ ਦੀ ਸਿਹਤ ਚੰਗੀ ਬਣੀ ਰਹੇ | ਅੱਜ ਪਾਣੀ ਵਾਲੇ ਫੁਹਾਰੇ ਦਾ ਉਦਘਾਟਨ ਕਰਨ ਦੇ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਬੀ.ਬੀ.ਐਸ. ਸੰਸਥਾਵਾਂ ਦੇ ਚੇਅਰਮੈਨ ਸੰਜੀਵ ਸੈਣੀ ਅਤੇ ਚੇਅਰਮੈਨ ਪ੍ਰਵੀਨ ਗਰਗ ਨੇ ਰਿਮੋਟ ਕੰਟਰੋਲ ਦਾ ਬਟਨ ਦਬਾ ਕੇ ਫੁਹਾਰੇ ਦਾ ਉਦਘਾਟਨ ਕੀਤਾ | ਇਸ ਮੌਕੇ ਸੰਜੀਵ ਸੈਣੀ ਨੇ 31 ਹਜ਼ਾਰ ਰੁਪਏ ਅਤੇ ਪ੍ਰਵੀਨ ਗਰਗ ਨੇ 21 ਹਜ਼ਾਰ ਰੁਪਏ ਦੀ ਰਾਸ਼ੀ ਨੇਚਰ ਪਾਰਕ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ | ਚੇਅਰਮੈਨ ਸੰਜੀਵ ਸੈਣੀ ਨੇ ਡਾ. ਜੌਹਲ ਦੀ ਤਾਰੀਫ਼ ਕਰਦਿਆਂ ਆਖਿਆ ਕਿ ਜੌਹਲ ਸਮਾਜ ਸੇਵੀਆਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ | ਅੱਜ ਦੇ ਸਮਾਗਮ ਵਿਚ ਡਾ. ਹਰਤੇਜ ਸਿੰਘ ਬਰਾੜ, ਮਾਸਟਰ ਓਮ ਪ੍ਰਕਾਸ਼, ਪਵਿੱਤਰ ਸਿੰਘ ਅੰਤਾ, ਸਾਬਕਾ ਕੌਂਸਲਰ ਦੀਪਕ ਸੰਧੂ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਗੁੱਡ ਰਣੀਆਂ, ਦੀਪਿੰਦਰ ਚਾਵਲਾ, ਜੈਵਲ ਆਸਟ੍ਰੇਲੀਆ, ਮਹਿੰਦਰ ਮੋਹਨੀ, ਮਾਸਟਰ ਰਘਬੀਰ ਸਿੰਘ ਗੋਲਡੀ, ਸ਼ੇਰ ਸਿੰਘ ਦੇਵਗਨ ਆਦਿ ਹਾਜ਼ਰ ਸਨ |