ਲੁਧਿਆਣਾ, 11 ਅਪ੍ਰੈਲ (ਜਸਵਿੰਦਰ ਸਿੰਘ)-ਕਮਲਾ ਲੋਹਟੀਆ ਐਸ.ਡੀ. ਕਾਲਜ, ਲੁਧਿਆਣਾ ਨੇ ਕੈਂਪਸ ਪਲੇਸਮੈਂਟ ਡਰਾਈਵ ਵਿਚ ਭਾਗੀਦਾਰੀ ਅਤੇ ਚੋਣ ਨਾਲ ਕਰੀਅਰ ਬਣਾਉਣ ਦੇ ਰਾਹ 'ਤੇ ਇਕ ਕਦਮ ਅੱਗੇ ਵਧਾਇਆ | ਬੀ.ਕਾਮ, ਬੀ.ਬੀ.ਏ ਅਤੇ ਬੀ.ਸੀ.ਏ ਦੇ 5 ਵਿਦਿਆਰਥੀਆਂ ਨੂੰ ਰਮਨਾ ਮਸ਼ੀਨ ਵਿਖੇ ਪਲੇਸਮੈਂਟ ਮਿਲੀ | ਉਨ੍ਹਾਂ ਨੂੰ ਕੰਪਨੀ ਵਲੋਂ ਅਕਾਊਾਟਸ, ਸੇਲਜ਼, ਐਕਸਪੋਰਟ-ਇੰਪੋਰਟ ਅਤੇ ਡਿਜੀਟਲ ਮਾਰਕੀਟਿੰਗ ਦੇ ਖੇਤਰ ਵਿਚ ਨਿਯੁਕਤੀ ਲਈ ਆਫਰ ਲੈਟਰ ਦਿੱਤੇ ਗਏ | ਪਿ੍ੰਸੀਪਲ ਪ੍ਰੋ. ਸੰਦੀਪ ਚਨਾਨਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਕਾਲਜ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਕਰੀਅਰ-ਬਿਲਡਿੰਗ ਲਈ ਵਚਨਬੱਧ ਹੈ | ਉਨ੍ਹਾਂ ਨੇ ਇਸ ਪਹਿਲਕਦਮੀ ਲਈ ਕਾਲਜ ਦੇ ਕਰੀਅਰ ਕਾਊਾਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਐਸ. ਅਗਰਵਾਲ ਦੀ ਅਗਵਾਈ ਵਾਲੀ ਕਾਲਜ ਮੈਨੇਜਿੰਗ ਕਮੇਟੀ ਨੇ ਹੋਰ ਕਾਰਜਕਾਰੀ ਮੈਂਬਰਾਂ ਦੇ ਨਾਲ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਲਈ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ |