10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਵੇਂ ਅਕਾਦਮਿਕ ਸੈਸ਼ਨ ਦੌਰਾਨ ਨਿੱਜੀ ਸਕੂਲਾਂ˜'ਚ ਚਿੰਤਾ ਵੱਧੀ <br/>

Ad Position 21
No active advertisement
ਅਜੀਤ ਡੈਸਕ 12-04-2026
ਲੁਧਿਆਣਾ, 11 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਸਕੂਲਾਂ ਵਿਚ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਨਾਲ ਰੌਣਕ ਤਾਂ ਵੱਧ ਗਈ ਹੈ, ਪਰ ਇਸਦੇ ਨਾਲ ਹੀ ਇਕ ਗੰਭੀਰ ਮੁੱਦਾ ਵੀ ਸਾਹਮਣੇ ਆਇਆ ਹੈ | ਨਵੀਆਂ ਕਿਤਾਬਾਂ, ਯੂਨੀਫ਼ਾਰਮਾਂ ਅਤੇ ਉਤਸ਼ਾਹ ਦੇ ਨਾਲ ਸਕੂਲ ਪਹੁੰਚੇ ਬੱਚੇ ਹੁਣ ਸੈਕਸ਼ਨ ਬਦਲਣ ਕਾਰਨ ਮਾਨਸਿਕ ਤਣਾਅ ਮਹਿਸੂਸ ਕਰ ਰਹੇ ਹਨ | ਦਰਅਸਲ ਇਸ ਫ਼ੈਸਲੇ ਨਾਲ ਕਈ ਬੱਚੇ ਆਪਣੀ ਕਰੀਬੀ ਦੋਸਤਾਂ ਤਾੋ ਵੱਖ ਹੋ ਗਏ ਹਨ | ਮਾਪਿਆਂ ਦੇ ਅਨੁਸਾਰ, ਲਗਭਗ ਹਰ ਕਲਾਸ ਵਿਚੋਂ 20 ਤੋਂ 30 ਫ਼ੀਸਦੀ ਬੱਚੇ ਆਪਣੇ ਸੈਕਸ਼ਨ ਨਾਲ ਅਸੰਤੁਸ਼ਟ ਹਨ ਅਤੇ ਉਨ੍ਹਾਂ ਨੇ ਸਕੂਲ ਜਾਣ ਵਿਚ ਦਿਲਚਸਪੀ ਘਟਾ ਦਿੱਤੀ ਹੈ | ਕਈ ਮਾਪਿਆਂ ਨੇ ਦੱਸਿਆ ਕਿ ਬੱਚਿਆਂ ਚ ਉਦਾਸੀ ਅਤੇ ਸਕੂਲ ਜਾਣ ਤੋਂ ਝਿਜਕ ਰਹੇ ਹਨ | ਕੁੱਝ ਮਾਮਲਿਆਂ ਵਿਚ ਤਾਂ ਬੱਚਿਆਂ ਨੇ ਸਪਸ਼ਟ ਤੌਰ ਤੇ ਸਕੂਲ ਜਾਣ ਤੋ ਇਨਕਾਰ ਵੀ ਕੀਤਾ ਹੈ | ਜਿਸ ਨਾਲ ਮਾਪੇ ਚਿੰਤਤ ਹਨ | ਸ਼ਹਿਰ ਦੇ ਇਕ ਨਿੱਜੀ ਸਕੂਲ ਦੇ ਪ੍ਰਬੰਧਕ ਨੇ ਦੱਸਿਆ ਕਿ ਹਰ ਰੋਜ਼ 15 ਤੋਂ 20 ਮਾਪੇ ਸਕੂਲ ਆਕੇ ਸੈਕਸ਼ਨ ਬਦਲਣ ਦੀ ਮੰਗ ਕਰ ਰਹੇ ਹਨ | ਇਸਦੇ ਬਾਵਜੂਦ ਸਕੂਲ ਪਿ੍ੰਸੀਪਲ ਵਲੋਂ ਸਖ਼ਤ ਰਵੱਈਆ ਅਪਣਾਇਆ ਗਿਆ ਹੈ ਅਤੇ ਸੈਕਸ਼ਨ ਬਦਲਣ ਤੋ ਇਨਕਾਰ ਕੀਤਾ ਜਾ ਰਿਹਾ ਹੈ | ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੈਕਸ਼ਨ ਵੰਡਣ ਸਮੇਂ ਵਿਦਿਆਰਥੀਆਂ ਦੇ ਪਿਛਲੇ ਪ੍ਰਦਰਸ਼ਨ, ਹਾਜ਼ਰੀ ਅਤੇ ਵਿਵਹਾਰ ਨੂੰ ਧਿਆਨ ਵਿਚ ਰੱਖਿਆ ਗਿਆ ਹੈ | ਉਨ੍ਹਾਂ ਦੇ ਮੁਤਾਬਿਕ, ਜੇ ਸੈਕਸ਼ਨ ਬਦਲੇ ਗਏ ਤਾਂ ਪੜ੍ਹਾਈ ਦੇ ਮਾਹੌਲ 'ਤੇ ਨਕਾਰਾਤਮਿਕ ਅਸਰ ਪੈ ਸਕਦਾ ਹੈ ਅਤੇ ਕਲਾਸ ਮੈਨੇਜਮੈਂਟ ਕਰਨੀ ਮੁਸ਼ਕਲ ਹੋ ਜਾਵੇਗੀ | ਸਿੱਖਿਆ ਮਾਹਿਰਾਂ ਅਨੁਸਾਰ, ਬੱਚਿਆਂ ਲਈ ਦੋਸਤਾਂ ਨਾਲ ਰਹਿਣਾ ਮਨੋਵਿਗਿਆਨਕ ਤੌਰ ਤੇ ਮਹੱਤਵਪੂਰਨ ਹੁੰਦਾ ਹੈ, ਪਰ ਨਵੇਂ ਮਾਹੌਲ ਨਾਲ ਐਡਜਸਟ ਕਰਨਾ ਵੀ ਉਨ੍ਹਾਂ ਦੀ ਵਿਕਾਸ ਪ੍ਰਕਿਰਿਆ ਦਾ ਹਿੱਸਾ ਹੈ | ਫ਼ਿਲਹਾਲ ਇਹ ਮੁੱਦਾ ਮਾਪਿਆਂ, ਬੱਚਿਆਂ ਅਤੇ ਸਕੂਲ ਪ੍ਰਬੰਧਨ ਦਰਮਿਆਨ ਤਣਾਅ ਦਾ ਕਾਰਨ ਬਣਿਆ ਹੋਇਆ ਹੈ | ਜੇ ਸਕੂਲ ਪ੍ਰਬੰਧਨ ਅਤੇ ਮਾਪੇ ਆਪਸੀ ਸਹਿਮਤੀ ਨਾਲ ਕੋਈ ਹੱਲ ਨਹੀਂ ਕੱਢਦੇ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਧਾਰ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਸੰਭਾਲਣ ਵਾਲੀਆਂ ਖੇਤੀ ਮਸ਼ੀਨਾਂ ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਦੇਣ ਬਿਨੈ ਪੱਤਰ- ਮੁੱਖ ਖੇਤੀਬਾੜੀ ਅਫ਼ਸਰ... ਅਗਲੀ ਖ਼ਬਰ ਕਮਲਾ ਲੋਹਟੀਆ ਐਸ. ਡੀ. ਕਾਲਜ ਵਿਖੇ ਪਲੇਸਮੈਂਟ ਡਰਾਈਵ ਦਾ ਪ੍ਰਬੰਧ <br/>
Ad Position 24