ਡਾਬਾ/ਲੁਹਾਰਾ, 12 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ |ਸਾਰੇ ਵਿਦਿਆਰਥੀਆਂ ਨੇ ਸਕੂਲ ਵਿੱਚ ਬਿਤਾਏ ਸ਼ਾਨਦਾਰ ਸਮੇਂ ਨੂੰ ਯਾਦ ਕਰਦੇ ਹੋਏ ਆਪਣੇ ਅਧਿਆਪਕਾਂ ਨਾਲ ਆਪਣੀਆਂ ਭਾਵਨਾਵਾਂ ਨੂੰ ਸਾਂਝੇ ਕਰਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ | ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਵਿਚ ਆਪਣੇ ਸਕੂਲ ਸਟਾਫ਼ ਨਾਲ ਪਿਆਰ ਤੇ ਇਸ ਵਿਦਾਇਗੀ ਪਾਰਟੀ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ | ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਐਸ. ਐਸ., ਪ੍ਰਧਾਨ ਬਲਦੇਵ ਸਿੰਘ ਦੁਸਾਂਝ ਅਤੇ ਪਿ੍ੰਸੀਪਲ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਚੰਗੇ ਰਾਹਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਵਿਚ ਮਿਸਟਰ ਫੇਅਰਵੈੱਲ ਯੁਵਰਾਜ ਸਿੰਘ ਅਤੇ ਮਿਸ ਫੇਅਰਵੈੱਲ ਬਾਬੀ ਚੁਣੇ ਗਏ | ਇਸ ਤੋਂ ਇਲਾਵਾ ਵਧੀਆ ਡਰੈਸ ਜਸਪ੍ਰੀਤ ਕੌਰ, ਵਧੀਆ ਸਮਾਇਲ ਲਖਵਿੰਦਰ ਕੌਰ, ਜਸਪਾਲ ਸਿੰਘ ਚੰਗੀ ਸ਼ਖਸੀਅਤ ਅਤੇ ਸੈਕੰਡ ਰਨਰਅੱਪ ਸੁਖਪ੍ਰੀਤ ਸਿੰਘ ਚੁਣੇ ਗਏ | ਇਸ ਮੌਕੇ ਗੀਤ ਸੰਗੀਤ ਅਤੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐੱਸ.ਐੱਸ., ਪ੍ਰਧਾਨ ਬਲਦੇਵ ਸਿੰਘ ਦੋਸਾਂਝ, ਮੀਤ ਪ੍ਰਧਾਨ ਬਲਦੇਵ ਸਿੰਘ ਲੋਹਾਰਾ, ਗੁਰਚਰਨ ਸਿੰਘ ਮਾਲਵਾ, ਰਘੁਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਮਾਲੜਾ, ਬਲਬੀਰ ਸਿੰਘ, ਪਿ੍ੰਸੀਪਲ ਸਰਬਜੀਤ ਕੌਰ, ਵਾਇਸ ਪਿ੍ੰਸੀਪਲ ਮਨਦੀਪ ਸਿੰਘ, ਵਾਇਸ ਪਿ੍ੰਸੀਪਲ ਜਸਬੀਰ ਕੌਰ, ਮੈਡਮ ਰਜਿੰਦਰ ਕੌਰ, ਸੁਰਜੀਤ ਕੌਰ, ਮੀਨਾ ਬਖ਼ਸ਼ੀ, ਅਨੂ ਸ਼ਰਮਾ, ਗਗਨਦੀਪ ਕੌਰ, ਸਿਮਰਨ ਕੌਰ, ਸਿਮਰਨਜੀਤ ਕੌਰ, ਆਸ਼ਾ ਬਾਵਾ, ਸੁਰੇਖਾ ਰਾਣੀ, ਸੰਗੀਤਾ, ਤਰਨਪੀਝਤ ਕੌਰ, ਵੀਰਪਾਲ, ਵਰਸਾ ,ਹਰਜੀਤ ਕੌਰ,ਨੀਲਮ ਸ਼ਰਮਾ ,ਸਿਮਰਨਜੀਤ ਕੌਰ,ਗੁਰਪ੍ਰੀਤ ਸਿੰਘ ਹਾਜਰ ਸਨ |