02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲੁਧਿਆਣਾ ਵਿਖੇ ਐਡਵਾਂਸਡ ਨਰਸਿੰਗ ਸਿਮੂਲੇਸ਼ਨ ਸੈਂਟਰ ਦਾ ਡਾ. ਐਨੀ ਕੁਮਾਰ ਨੇ ਕੀਤਾ ਉਦਘਾਟਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਲੁਧਿਆਣਾ, 12 ਅਪ੍ਰੈਲ (ਡਾ. ਤਰਲੋਚਨ ਸਿੰਘ)-ਟ੍ਰੇਨਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ, ਪੰਜਾਬ ਸਟੇਟ ਬ੍ਰਾਂਚ ਦੇ 105 ਹੈੱਡਕੁਆਟਰ, ਹੰਬੜਾਂ ਰੋਡ, ਲੁਧਿਆਣਾ ਵਿਖੇ ਐਡਵਾਂਸਡ ਨਰਸਿੰਗ ਸਿਮੂਲੇਸ਼ਨ ਸੈਂਟਰ ਦਾ ਉਦਘਾਟਨ ਡਾ. ਐਨੀ ਕੁਮਾਰ, ਰਾਸ਼ਟਰੀ ਪ੍ਰਧਾਨ, ਟੀ.ਐਨ.ਏ.ਆਈ. ਵਲੋਂ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਜੋਤੀ ਵਾਲੀਆ ਦੇ ਸਵਾਗਤੀ ਭਾਸ਼ਣ ਨਾਲ ਹੋਈ | ਪ੍ਰੋਗਰਾਮ ਵਿਚ ਐਵਲਿਨ ਪੀ. ਕੰਨਨ, ਸਕੱਤਰ-ਜਨਰਲ, ਟੀ. ਐਨ. ਏ. ਆਈ., ਹੈੱਡਕੁਆਟਰ, ਨਵੀਂ ਦਿੱਲੀ ਦੇ ਅਹੁਦੇਦਾਰਾਂ, ਵੱਖ-ਵੱਖ ਰਾਜ ਸ਼ਾਖਾਵਾਂ ਦੇ ਪ੍ਰਧਾਨਾਂ ਅਤੇ ਡਾ. ਜਸਬੀਰ ਕੌਰ, ਸਰਪ੍ਰਸਤ, ਪੰਜਾਬ ਸਟੇਟ ਬ੍ਰਾਂਚ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੀ ਪੰਜਾਬ ਪ੍ਰਧਾਨ ਡਾ. ਹਰਮੀਤ ਕੌਰ ਨੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸ਼ਾਖਾ ਦੇ ਉਪਰਾਲਿਆਂ 'ਤੇ ਚਾਨਣਾ ਪਾਇਆ | ਪ੍ਰੋਗਰਾਮ ਵਿਚ ਐਵਲਿਨ ਪੀ. ਕੰਨਨ ਵਲੋਂ ਪੇਸ਼ ਸਕਿੱਲਜ਼ ਲੈਬ ਇਨੀਸ਼ੀਏਟਿਵ 'ਤੇ ਪੇਸ਼ਕਾਰੀ ਇਕ ਮੁੱਖ ਆਕਰਸ਼ਨ ਸੀ, ਜਿਨ੍ਹਾਂ ਨੇ ਕਲੀਨੀਕਲ ਯੋਗਤਾ, ਆਲੋਚਨਾਤਮਿਕ ਸੋਚ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਵਧਾਉਣ ਵਿਚ ਸਿਮੂਲੇਸ਼ਨ-ਆਧਾਰਤ ਸਿਖਲਾਈ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਡਾ. ਐਨੀ ਕੁਮਾਰ ਨੇ ਡਾ. ਹਰਮੀਤ ਕੌਰ ਅਤੇ ਡਾ. ਪ੍ਰਭਜੋਤ ਕੌਰ ਸੈਣੀ ਦੀ ਅਗਵਾਈ ਹੇਠ ਪੰਜਾਬ ਰਾਜ ਸ਼ਾਖਾ ਦੇ ਯਤਨਾਂ ਦੀ ਸ਼ਲਾਘਾ ਕੀਤੀ | ਡੈਲਟਾ ਹੈਲਥਕੇਅਰ ਦੇ ਸੀ.ਈ.ਓ. ਜਵਾਲੰਤ ਵਲੋਂ ਸਕਿੱਲਜ਼ ਲੈਬ ਨਾਲ ਜਾਣ-ਪਛਾਣ ਕਰਵਾਈ, ਜਿਨ੍ਹਾਂ ਨੇ ਇਸ ਦੀਆਂ ਉੱਨਤ ਵਿਸ਼ੇਸ਼ਤਾਵਾਂ ਅਤੇ ਤਕਨਾਲੋਜੀ-ਯੋਗ ਸਿਖਲਾਈ ਵਾਤਾਵਰਨ ਨੂੰ ਉਜਾਗਰ ਕੀਤਾ | ਅਤਿ-ਆਧੁਨਿਕ ਲੈਬ ਨਰਸਿੰਗ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਹੱਥੀਂ, ਯੋਗਤਾ-ਆਧਾਰਤ ਸਿਖਲਾਈ ਪ੍ਰਦਾਨ ਕਰੇਗੀ, ਸਿਮੂਲੇਟਡ ਕਲੀਨੀਕਲ ਦਿ੍ਸ਼ਾਂ ਰਾਹੀਂ ਸੁਰੱਖਿਅਤ ਅਭਿਆਸ ਨੂੰ ਸਮਰੱਥ ਬਣਾਏਗੀ | ਇਸ ਤੋਂ ਪੂਰੇ ਉੱਤਰੀ ਖੇਤਰ ਵਿਚ ਕਲੀਨੀਕਲ ਹੁਨਰਾਂ ਨੂੰ ਵਧਾਉਣ, ਵਿਸ਼ਵਾਸ ਪੈਦਾ ਕਰਨ, ਗਲਤੀਆਂ ਨੂੰ ਘਟਾਉਣ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਨਤੀਜਿਆਂ ਵਿਚ ਸੁਧਾਰ ਕਰਨ ਦੀ ਉਮੀਦ ਹੈ | ਕੇਂਦਰ ਹੁਨਰ ਅਪਗੇ੍ਰਡੇਸ਼ਨ ਲਈ ਨਿਯਮਤ ਸਿਖਲਾਈ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਦੀ ਮੇਜ਼ਬਾਨੀ ਵੀ ਕਰੇਗਾ | ਪ੍ਰੋਗਰਾਮ ਦੀ ਸਮਾਪਤੀ ਡਾ. ਪ੍ਰਭਜੋਤ ਕੌਰ ਸੈਣੀ ਦੇ ਧੰਨਵਾਦ ਨਾਲ ਹੋਈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੇ ਪਿੰਡ ਦੇ ਲੋਕਾਂ ਨੇ ਬਾਜਵਾ ਦੀ ਅਗਵਾਈ 'ਚ ਸੰਸਦ ਮੈਂਬਰ ਡਾ. ਬੋਪਾਰਾਏ ਨੂੰ ਦਿੱਤਾ ਮੰਗ ਪੱਤਰ <br... ਅਗਲੀ ਖ਼ਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ 'ਤੇ ਕਰਵਾਇਆ ਕਵੀ ਦਰਬਾਰ <br/>
Ad Position 24