31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੁਗਾੜ ਮੇਲਾ 4.0 'ਚ ਸ਼ਾਨਦਾਰ ਸਫਲਤਾ ਕੀਤੀ ਹਾਸਿਲ <br/>

Ad Position 21
No active advertisement
ਅਜੀਤ ਡੈਸਕ 13-04-2026
ਫੁੱਲਾਂਵਾਲ, 12 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਰੋਡ, ਲੁਧਿਆਣਾ ਦੇ ਨੌਜਵਾਨ ਇਨੋਵੇਟਰਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਜੁਗਨਇਨੋਵ ਦੁਆਰਾ ਕਰਵਾਏ ਜੁਗਾੜ ਮੇਲੇ 4.0 ਵਿਚ ਭਾਗ ਲੈਂਦਿਆਂ ਸ਼ਾਨਦਾਰ ਸਫਲਤਾ ਹਾਸਲ ਕੀਤੀ | 90 ਤੋਂ ਵੱਧ ਪ੍ਰਤੀਯੋਗੀ ਟੀਮਾਂ ਵਿਚ ਤਕਨੀਕੀ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹੋਏ, ਪਹਿਲੇ 15 ਸਥਾਨ ਪ੍ਰਾਪਤ ਕਰਦੇ ਹੋਏ ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਫਾਈਨਲ ਦੌਰ ਵਿਚ ਭਾਗ ਲਿਆ, ਜਿਸ ਵਿਚ ਅੰਸ਼ੂ ਮੀਨਾ (9ਵੀਂ ਜਮਾਤ) ਨੇ ਸਮਾਜਿਕ ਸੁਧਾਰ ਸ਼੍ਰੇਣੀ ਵਿਚ 'ਕਲਾਗਬਸਟਰ' ਲਈ ਇਕ ਨਵੀਨਤਾਕਾਰੀ ਸੀਵਰੇਜ ਸਫ਼ਾਈ ਰੋਬੋਟ, ਜਿਸ ਦਾ ਉਦੇਸ਼ ਹੱਥੀਂ ਮੈਲਾ ਢੋਹਣਾ ਖਤਮ ਕਰਨਾ ਹੈ, ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਖੇਤੀਬਾੜੀ ਸ਼੍ਰੇਣੀ ਵਿਚ ਅਸੀਸ ਸਿੰਘ (10+1 ਸਾਇੰਸ) ਨੇ 'ਐਗਰੀਬੋਟ' ਖੇਤੀ ਅਭਿਆਸਾਂ ਵਿਚ ਕੁਸ਼ਲਤਾ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਰੋਬੋਟ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਨੂੰ 5,000 ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਏਕਮਪ੍ਰੀਤ ਸਿੰਘ (10ਵੀਂ ਜਮਾਤ) ਨੇ 'ਬੋਵਾਈਨ ਸੈਨੀਟੇਰੀਅਮ' ਪਸ਼ੂਆਂ ਦੀ ਸਿਹਤ ਅਤੇ ਸਫ਼ਾਈ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਇਕ ਪ੍ਰਣਾਲੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਕਰਦਿਆਂ 2,500 ਦਾ ਨਗਦ ਇਨਾਮ ਜਿੱਤਿਆ | ਸਕੂਲ ਦੇ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ, ਸਿਰਜਣਾਤਮਿਕਤਾ ਅਤੇ ਦਿ੍ੜ੍ਹਤਾ ਦਾ ਪ੍ਰਤੀਕ ਹੈ | ਉਨ੍ਹਾਂ ਨੇ ਮਾਰਗਦਰਸ਼ਕ ਅਧਿਆਪਕ ਦੀ ਅਟੱਲ ਰਹਿਨੁਮਾਈ ਲਈ ਅਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਅੰਤ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਨੰੂ ਛੱਡੋ, ਬੁੱਢੇ ਦਰਿਆ ਦੇ ਕਿਨਾਰਿਆਂ ਤੋਂ ਵੀ ਕੂੜਾ ਹਟਾਉਣ 'ਚ ਨਗਰ ਨਿਗਮ ਅਸਫਲ...? <br/> ਅਗਲੀ ਖ਼ਬਰ ਦੂਨ ਆਕਸਫੋਰਡ ਸਕੂਲ (ਸੀ.ਸੈ.) ਠੱਕਰਵਾਲ ਵਿਖੇ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>
Ad Position 24