ਲੁਧਿਆਣਾ, 13 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਦੇ ਹੋਏ ਪੰਜਾਬ ਦੇ ਮੌਜੂਦਾ ਰਾਜਨੀਤਿਕ ਮਾਹੌਲ 'ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ | ਇਸ ਦੌਰਾਨ ਰਾਜ ਵਿਚ ਚੱਲ ਰਹੇ ਰਾਜਨੀਤਿਕ ਪਰਿਵਰਤਨਾਂ, ਆਮ ਲੋਕਾਂ ਨੰੂ ਦਰਪੇਸ਼ ਮੁੱਖ ਸਮੱਸਿਆਵਾਂ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ 'ਤੇ ਖੁੱਲ੍ਹ ਕੇ ਗੱਲਬਾਤ ਹੋਈ | ਮੁਲਾਕਾਤ ਦੌਰਾਨ ਟਿੱਕਾ ਨੇ ਪੰਜਾਬ ਵਿਚ ਸ਼ਹਿਰੀ ਪ੍ਰਬੰਧਨ, ਕਾਨੰੂਨ ਵਿਵਸਥਾ ਅਤੇ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਮੁੱਦੇ ਚੁੱਕੇ | ਉਨ੍ਹਾਂ ਕਿਹਾ ਕਿ ਲੋਕਾਂ ਨੰੂ ਰੋਜ਼ਾਨਾ ਜੀਵਨ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਲਈ ਕੇਂਦਰ ਤੇ ਰਾਜ ਪੱਧਰ 'ਤੇ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ | ਇਸ ਮੌਕੇ ਦੋਵਾਂ ਆਗੂਆਂ ਵਿਚਕਾਰ ਵਿਕਾਸੀ ਪੋ੍ਰਜੈਕਟਾਂ, ਨਿਵੇਸ਼ ਨੰੂ ਖਿੱਚਣ ਅਤੇ ਯੁਵਾ ਲਈ ਰੋਜ਼ਗਾਰ ਦੇ ਮੌਕੇ ਵਧਾਉਣ 'ਤੇ ਵੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਨਾਇਬ ਸਿੰਘ ਸੈਣੀ ਤੇ ਅਮਰਜੀਤ ਸਿੰਘ ਟਿੱਕਾ ਵਲੋਂ ਲੋਕਾਂ ਨੰੂ ਵਿਸਾਖੀ ਦੀ ਵਧਾਈ ਵੀ ਦਿੱਤੀ ਗਈ |
ਸੀਨੀਅਰ ਭਾਜਪਾ ਆਗੂ ਟਿੱਕਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨਾਲ ਕੀਤੀ ਮੁਲਾਕਾਤ <br/>
ਅਜੀਤ ਡੈਸਕ
14-04-2026