31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਭੀਮ ਐਪ ਦੀ 'ਮਾਹੀ ਵੇ' ਮੁਹਿੰਮ: ਸੁਰੱਖਿਅਤ ਤੇ ਸੌਖਾ ਡਿਜੀਟਲ ਭੁਗਤਾਨ ਹੁਣ ਹੋਵੇਗਾ ਆਸਾਨ <br/>

Ad Position 21
No active advertisement
ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਅ.ਬ.)-ਭੀਮ ਭੁਗਤਾਨ ਐਪ ਜੋ ਕਿ ਘਰੇਲੂ ਡਿਜੀਟਲ ਭੁਗਤਾਨ ਪਲੇਟਫਾਰਮ ਹੈ ਅਤੇ ਐਨ ਪੀ ਸੀ ਆਈ ਭੀਮ ਸਰਵਿਸੇਜ ਲਿਮਟਿਡ (ਐਨ ਬੀ ਐਸ ਐਲ) ਵਲੋਂ ਵਿਕਸਿਤ ਕੀਤਾ ਗਿਆ ਹੈ, ਨੇ ਅੱਜ ਆਪਣੀ 'ਮਾਹੀ ਵੇ' ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ | ਇਹ ਮੁਹਿੰਮ ਭੀਮ ਨੂੰ ਇਕ ਸਪੱਸ਼ਟ ਅਤੇ ਭਰੋਸੇਮੰਦ ਚੋਣ ਵਜੋਂ ਦਰਸਾਉਂਦੀ ਹੈ, ਜਿਸ ਨਾਲ ਉਪਭੋਗਤਾ ਤੁਰੰਤ ਭੁਗਤਾਨ ਕਰ ਸਕਦੇ ਹਨ | ਭਾਰਤ ਵਿਚ ਪੈਸੇ ਨਾਲ ਭਰੋਸੇ ਦੀ ਭੂਮਿਕਾ ਨੂੰ ਦਰਸਾਉਂਦਿਆਂ ਇਹ ਮੁਹਿੰਮ ਭੀਮ ਭੁਗਤਾਨ ਐਪ ਵਲੋਂ ਦਿੱਤੇ ਜਾਣ ਵਾਲੇ ਸੌਖੇ ਅਤੇ ਸੁਰੱਖਿਅਤ ਭੁਗਤਾਨਾਂ 'ਤੇ ਜ਼ੋਰ ਦਿੰਦੀ ਹੈ, ਜੋ ਨਵੇਂ ਉਪਭੋਗਤਾਵਾਂ ਸਮੇਤ ਲੋਕਾਂ ਵਿਚ ਡਿਜੀਟਲ ਭੁਗਤਾਨਾਂ 'ਤੇ ਭਰੋਸਾ ਬਣਾਉਂਦੀ ਹੈ | ਇਸ 360 ਡਿਗਰੀ ਮੁਹਿੰਮ ਵਿਚ ਪ੍ਰਸਿੱਧ ਕ੍ਰਿਕਟਰ ਅਤੇ ਬ੍ਰਾਂਡ ਅੰਬੈਸਡਰ ਮਹਿੰਦਰ ਸਿੰਘ ਧੋਨੀ ਸ਼ਾਮਿਲ ਹਨ, ਜਿਨ੍ਹਾਂ ਦਾ ਸ਼ਾਂਤ ਅਤੇ ਭਰੋਸੇਮੰਦ ਵਿਅਕਤੀਤਵ ਭੀਮ ਭੁਗਤਾਨ ਐਪ ਉਪਭੋਗਤਾਵਾਂ ਨੂੰ ਦਿੱਤਾ ਜਾਣ ਵਾਲਾ ਤਜਰਬਾ ਦਰਸਾਉਂਦਾ ਹੈ | 'ਭੀਮ ਐਪ ਤੋਂ ਕਰੋ ਪੇ, ਇਹ ਹੈ ਮਾਹੀ ਵੇ' ਦੇ ਵਿਚਾਰ ਦੇ ਆਧਾਰ 'ਤੇ ਬਣੀ ਇਹ ਮੁਹਿੰਮ ਉਨ੍ਹਾਂ ਰੋਜ਼ਾਨਾ ਰੁਝੇਵਿਆਂ ਤੋਂ ਪ੍ਰਭਾਵਿਤ ਹੈ | ਮੁਹਿੰਮ ਬਾਰੇ ਗੱਲ ਕਰਦਿਆਂ ਲਲਿਤਾ ਨਟਾਰਾਜ, ਐਮ. ਡੀ ਅਤੇ ਸੀ. ਈ. ਓ., ਐਨ ਪੀ ਸੀ ਆਈ ਭੀਮ ਸਰਵਿਸਜ਼ ਲਿਮਟਿਡ (ਐਨ ਬੀ ਐਸ ਐਲ) ਨੇ ਕਿਹਾ ਕਿ ਭਾਰਤ ਵਿਚ ਭਰੋਸਾ ਹਾਲੇ ਵੀ ਲੋਕਾਂ ਦੇ ਡਿਜੀਟਲ ਭੁਗਤਾਨਾਂ ਨੂੰ ਅਪਨਾਉਣ ਅਤੇ ਵਰਤਣ ਦੇ ਤਰੀਕੇ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ | ਜਿਵੇਂ-ਜਿਵੇਂ ਵਰਤੋਂ ਵਧਦੀ ਹੈ, ਉਪਭੋਗਤਾ ਸੌਖਿਆਂ ਅਤੇ ਭਰੋਸੇ ਨੂੰ ਤਰਜੀਹ ਦਿੰਦੇ ਹਨ, ਨਾਲ ਹੀ ਇਹ ਯਕੀਨ ਕਰਨਾ ਚਾਹੁੰਦੇ ਹਨ ਕਿ ਹਰ ਲੈਣ-ਦੇਣ ਸੁਰੱਖਿਅਤ ਹੈ | ਸਾਡੀ ਨਵੀਂ ਮੁਹਿੰਮ 'ਮਾਹੀ ਵੇ', ਇਸ ਤਰੀਕੇ ਨੂੰ ਦਰਸਾਉਂਦੀ ਹੈ ਜਿੱਥੇ ਭੁਗਤਾਨ ਬਿਨਾਂ ਭੁੱਲ ਭੁਲੇਖੇ ਜਾਂ ਦੇਰੀ ਦੇ ਹੁੰਦੇ ਹਨ, ਇਕ ਅਜਿਹੇ ਪਲੇਟਫਾਰਮ 'ਤੇ ਜਿਸ 'ਤੇ ਉਪਭੋਗਤਾ ਭਰੋਸਾ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਵਲੋਂ 7 ਕਰੋੜ ਦੀ ਸਕਾਲਰਸ਼ਿਪ ਦਾ ਐਲਾਨ <br/> ਅਗਲੀ ਖ਼ਬਰ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ 'ਚ ਭਾਰੀ ਰੋਸ-ਜਗਵਿੰਦਰ ਰੈਹਿਲ
Ad Position 24