01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅੰਮਿ੍ਤਾ ਵੜਿੰਗ ਵਲੋਂ ਬਹਿਲ ਪਰਿਵਾਰ ਨਾਲ ਦੁੱਖ ਸਾਂਝਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਅਹਿਮਦਗੜ੍ਹ, 13 ਅਪੈ੍ਰਲ (ਸੁਖਜੀਤ ਸਿੰਘ ਖੇੜਾ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਅਹਿਮਦਗੜ੍ਹ ਦੇ ਨਾਮਵਰ ਅਤੇ ਸਮਾਜ ਸੇਵੀ ਬਹਿਲ 'ਚੋਂ ਅਮਰਜੀਤ ਸਿੰਘ ਬਹਿਲ ਅਤੇ ਸੁਖਜਿੰਦਰ ਸਿੰਘ ਬਹਿਲ (ਸੀਨੀਅਰ ਐਡਵੋਕੇਟ ਚੰਡੀਗੜ੍ਹ) ਦੀ ਮਾਤਾ ਸਰਦਾਰਨੀ ਬਲਬੀਰ ਕੌਰ ਪਤਨੀ ਸਵ. ਪ੍ਰੇਮ ਸਿੰਘ ਬਹਿਲ ਦੇ ਲੁਧਿਆਣਾ ਸਥਿਤ ਘਰ ਪੁੱਜ ਕੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸਾਂਸਦ ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ ਵੱਲੋਂ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਸੰਜੇ ਤਲਵਾੜ, ਕੌਂਸਲਰ ਨਿਰਮਲ ਕਾਦੀਆਂ, ਕੌਂਸਲਰ ਹੈਪੀ ਲਾਲੀ ਮੌਜੂਦ ਸਨ | ਮੈਡਮ ਵੜਿੰਗ ਨੇ ਕਿਹਾ ਮਾਤਾ ਪਿਤਾ ਦੇ ਕੀਤੇ ਚੰਗੇ ਸੰਸਕਾਰਾਂ ਕਾਰਨ ਹੀ ਬਹਿਲ ਪਰਿਵਾਰ ਦੇ ਬੱਚੇ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਰਹੇ ਹਨ | ਉਨ੍ਹਾਂ ਕਿਹਾ ਕਿ ਅਰਦਾਸ ਹੈ ਕਿ ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ | ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਚਰਨਜੀਤ ਸਿੰਘ ਕਿੱਟੂ ਬਹਿਲ, ਸਰਦਾਰਨੀ ਜਤਿੰਦਰ ਕੌਰ ਰੋਜ਼ੀ, ਤਜਿੰਦਰ ਕੌਰ ਸ਼ੈਲੀ, ਐਡਵੋਕੇਟ ਕਰਨਜੋਤ ਸਿੰਘ ਬਹਿਲ, ਮਨਮੀਤ ਸਿੰਘ ਬਹਿਲ, ਐਡਵੋਕੇਟ ਗੋਰਵਵੀਰ ਸਿੰਘ ਬਹਿਲ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਨੇ ਸਿਹਤ ਸ਼ਾਖਾ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸਮਾਗਮ ਕਰਵਾਇਆ <br/>
Ad Position 24