01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਨਿਗਮ ਦੇ ਸਲਾਟਰ ਹਾਊਸ ਠੇਕੇ 'ਚ ਵਿੱਤੀ ਗੜਬੜੀ ਦਾ ਮੁੱਦਾ ਚੁੱਕਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਨੰੂ ਹੋ ਰਹੇ ਵਿੱਤੀ ਨੁਕਸਾਨ ਨੰੂ ਗੰਭੀਰਤਾ ਨਾਲ ਲੈਂਦੇ ਹੋਏ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਸਲਾਟਲ ਹਾਊਸ ਦੇ ਠੇਕੇ ਨਾਲ ਜੁੜੀਆਂ ਗੜਬੜੀਆਂ ਦਾ ਮੁੱਦਾ ਚੁੱਕਿਆ ਹੈ | ਉਨ੍ਹਾਂ ਵਲੋਂ ਨਿਗਮ ਕਮਿਸ਼ਨਰ ਨੰੂ ਪੱਤਰ ਲਿਖ ਕੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਪੱਤਰ ਵਿਚ ਉਨ੍ਹਾਂ ਦੱਸਿਆ ਕਿ ਨਿਗਮ ਵਲੋਂ ਸ਼ਹਿਰ ਵਿਚ ਮੁਰਗੇ, ਬਕਰੇ ਦੇ ਮੀਟ ਨੰੂ ਨਿਯਮਿਤ ਕਰਨ ਲਈ ਇਕ ਨਿੱਜੀ ਕੰਪਨੀ ਨੰੂ ਸਾਲਾਨਾ 32 ਲੱਖ ਰੁਪਏ ਦੇ ਠੇਕੇ 'ਤੇ ਸਲਾਟਰ ਹਾਊਸ ਸੌਂਪਿਆ ਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਇਸ ਕੰਪਨੀ ਵਲੋਂ ਕੁੱਲ 48 ਲੱਖ ਰੁਪਏ ਦੀ ਰਕਮ ਨਿਗਮ ਨੰੂ ਅਦਾ ਨਹੀਂ ਕੀਤੀ ਗਈ, ਜਿਸ ਨਾਲ ਨਿਗਮ ਨੰੂ ਵੱਡਾ ਵਿੱਤੀ ਨੁਕਸਾਨ ਝੇਲਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਨਿਗਮ ਵਲੋਂ ਉਸ ਦੀ ਮਾਲਕੀ ਵਾਲੇ ਚਾਰੋ ਜ਼ੋਨਾਂ ਵਿਚ ਫੋ੍ਰਜਨ ਮੀਟ ਵੇਚਣ ਲਈ ਇਕ-ਇਕ ਦੁਕਾਨ ਵੀ ਇਸ ਕੰਪਨੀ ਨੰੂ ਦਿੱਤੀ ਗਈ ਸੀ, ਪਰ ਕੰਪਨੀ ਵਲੋਂ ਅਜੇ ਤੱਕ ਇਹ ਦੁਕਾਨਾਂ ਖੋਲ੍ਹੀਆਂ ਹੀ ਨਹੀਂ ਗਈਆਂ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਮੰਗ ਕੀਤੀ ਹੈ ਕਿ ਕੰਪਨੀ ਤੋਂ ਇਹ ਦੁਕਾਨਾਂ ਤੁਰੰਤ ਵਾਪਸ ਲਈਆਂ ਜਾਣ ਅਤੇ ਕਿਸੇ ਹੋਰ ਯੋਗ ਪਾਰਟੀ ਨੰੂ ਕਿਰਾਏ 'ਤੇ ਦਿੱਤੀਆਂ ਜਾਣ, ਤਾਂ ਜੋ ਨਿਗਮ ਦੀ ਆਮਦਨ ਵੱਧ ਸਕੇ ਅਤੇ ਵਿੱਤੀ ਨੁਕਸਾਨ ਨੰੂ ਰੋਕਿਆ ਜਾ ਸਕੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਗਮ ਦੀ ਜਾਇਦਾਦ ਦਾ ਸਹੀ ਪ੍ਰਬੰਧਨ ਬਹੁਤ ਜ਼ਰੂਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਹ ਮਾਮਲਾ ਸ਼ਹਿਰ ਦੀ ਰਾਜਨੀਤੀ ਵਿਚ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ 'ਤੇ ਹੋਰ ਕੜੀ ਕਾਰਵਾਈ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਿੰਡ ਥਰੀਕੇ ਵਿਖੇ ਕੀਤੀ ਲੋਕ ਮਿਲਣੀ ਦੌਰਾਨ ਜੁੜਿਆ ਪਿੰਡ ਵਾਸੀਆਂ ਦਾ ਭਾਰੀ ਇਕੱਠ <br... ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਨੇ ਸਿਹਤ ਸ਼ਾਖਾ ਨਾਲ ਕੀਤੀ ਮੀਟਿੰਗ <br/>
Ad Position 24