02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਲੁਧਿਆਣਾ ਦੇ ਬੱਸ ਸਟੈਂਡ ਨੇੜੇ ਨਸ਼ੇ 'ਚ ਝੂਮ ਰਹੇ ਲੜਕਾ ਲੜਕੀ ਦੀ ਵਾਇਰਲ ਵੀਡੀਓ ਨੇ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਖੋਲ੍ਹੀ ਪੋਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਬੱਸ ਸਟੈਂਡ ਨੇੜੇ ਬੀਤੀ ਰਾਤ ਨਸ਼ੇ ਵਿਚ ਝੂਮ ਰਹੇ ਨੌਜਵਾਨ ਲੜਕਾ ਲੜਕੀ ਦੀ ਵਾਇਰਲ ਵੀਡੀਓ ਨੇ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਪੋਲ ਖੋਲ੍ਹ ਦਿੱਤੀ ਹੈ | ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਸ਼ਹਿਰ ਵਿਚ ਅਜਿਹੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ ਅਤੇ ਨੌਜਵਾਨ ਲੜਕੇ ਅਤੇ ਲੜਕੀਆਂ ਸ਼ਰੇ੍ਹਆਮ ਸੜਕਾਂ ਤੇ ਨਸ਼ੇ ਵਿਚ ਝੂੰਮਦੇ ਦਿਖਾਈ ਦੇ ਰਹੇ ਹਨ | ਖ਼ਾਸ ਕਰਕੇ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜਲੇ ਇਲਾਕੇ ਅਪਰਾਧਿਕ ਗਤੀਵਿਧੀਆਂ ਦੇ ਅੱਡੇ ਬਣੇ ਹੋਏ ਹਨ, ਜਿੱਥੇ ਕਿ ਹੋਟਲਾਂ ਵਿਚ ਜਿੱਥੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਉਥੇ ਨਸ਼ਾ ਤਸਕਰਾਂ ਵਲੋਂ ਸ਼ਰੇ੍ਹਆਮ ਇਨ੍ਹਾਂ ਨਸ਼ੇੜੀ ਨੌਜਵਾਨ ਲੜਕੇ ਲੜਕੀਆਂ ਨੂੰ ਨਸ਼ਾ ਸਪਲਾਈ ਕੀਤਾ ਜਾਂਦਾ ਹੈ | ਹਾਲਾਂਕਿ ਕਈ ਵਾਰ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਕੁਝ ਦਿਨ ਇਹ ਸਿਲਸਿਲਾ ਰੁਕ ਜਾਂਦਾ ਹੈ ਅਤੇ ਮੁੜ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ | ਜਦਕਿ ਪੁਲਿਸ ਵਲੋਂ ਹਰ ਵਾਰ ਇੱਥੇ ਗਸ਼ਤ ਤੇਜ਼ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ | ਪੁਲਿਸ ਵਲੋਂ ਬੀਤੇ ਦਿਨੀਂ ਨਸ਼ਿਆਂ ਖ਼ਿਲਾਫ਼ ਇਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਪੁਲਿਸ ਦੀ ਇਹ ਮੁਹਿੰਮ ਕੁਝ ਗ੍ਰਾਮ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੱਕ ਹੀ ਸੀਮਿਤ ਰਹਿ ਰਹੀ ਹੈ, ਜਦਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ | ਅਧਿਕਾਰੀਆਂ ਵਲੋਂ ਹੁਣ ਇਹ ਵੀਡੀਓ ਕਬਜ਼ੇ ਵਿਚ ਲੈ ਕੇ ਜਾਂਚ ਕੀਤੇ ਜਾਣ ਦਾ ਕਿਹਾ ਜਾ ਰਿਹਾ ਹੈ | ਪਰ ਇਸ ਵਾਇਰਲ ਵੀਡੀਓ ਨੇ ਪੁਲਿਸ ਦੇ ਨਸ਼ਿਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਸ਼ੱਕ ਦੇ ਘੇਰੇ ਅੰਦਰ ਲੈ ਆਂਦਾ ਹੈ | ਸ਼੍ਰੋਮਣੀ ਅਕਾਲੀ ਦਲ ਤੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਵੀ ਇਹ ਵੀਡੀਓ ਆਪਣੇ ਐਕਸ ਖਾਤੇ 'ਤੇ ਸ਼ੇਅਰ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਹਸਪਤਾਲ 'ਚ ਹੋਈ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਭਾਰੀ ਹੰਗਾਮਾ <br/> ਅਗਲੀ ਖ਼ਬਰ ਐਕਟ ਹਿਊਮਨ ਐੱਨ. ਜੀ. ਓ. ਨੇ 100 ਟੀਬੀ ਮਰੀਜ਼ਾਂ ਨੂੰ ਲਿਆ ਗੋਦ <br/>
Ad Position 24