02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵੱਖ-ਵੱਖ ਸਕੂਲਾਂ 'ਚ ਵਿਸਾਖੀ ਦੀ ਰੌਣਕਾਂ, ਬੱਚਿਆਂ ਨੇ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਤਿਉਹਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਲੁਧਿਆਣਾ, 13 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਚੇਰਬਸ ਪ੍ਰੀ ਸਕੂਲ ਵਿਚ ਨੰਨੇ ਬੱਚਿਆਂ ਨੰੂ ਖੇਤਾਂ ਵਿਚ ਲੈ ਜਾਕੇ ਪੰਜਾਬ ਦੇ ਸਭਿਆਚਾਰ ਤੇ ਵਿਸਾਖੀ ਦੇ ਮਹੱਤਵ ਨਾਲ ਜਾਣੂ ਕਰਵਾਇਆ ਗਿਆ | ਰੰਗ ਬਿਰੰਗੇ ਪੰਜਾਬੀ ਪਹਿਰਾਵਿਆਂ ਵਿਚ ਸਜੇ ਬੱਚਿਆਂ ਨੰੂ ਗੀਤਾਂ ਅਤੇ ਨਾਚਾਂ ਰਾਹੀਂ ਸਭ ਦਾ ਮਨ ਮੋਹ ਲਿਆ | ਦਿਆਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਸਾਖੀ ਦੇ ਨਾਲ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਜਿੱਥੇ ਵਿਦਿਆਰਥੀਆਂ ਨੇ ਗਿੱਧਾ, ਭਾਸ਼ਣਾਂ, ਕਵਿਤਾਵਾਂ ਅਤੇ ਨਾਟਕਾਂ ਰਾਹੀਂ ਸੱਭਿਆਚਾਰਕ ਤੇ ਅੰਬੇਡਕਰ ਦੇ ਯੋਗਦਾਨ ਨੰੂ ਦਰਸਾਇਆ | ਇਸਦੇ ਨਾਲ ਹੀ ਦਿਆਲ ਹੈਰੀਟੇਜਜ ਕਾਨਵੈਂਟ ਸਕੂਲ ਵਿਚ ਵੀ ਵਿਸਾਖੀ ਅਤੇ ਡਾ. ਅੰਬੇਡਕਰ ਜੈਅੰਤੀ ਉਤਸ਼ਾਹ ਨਾਲ ਮਨਾਈ ਗਈ | ਵਿਦਿਆਰਥੀਆਂ ਨੇ ਗਿੱਧਾ ਤੇ ਭੰਗੜਾ ਪੇਸ਼ ਕਰਦੇ ਹੋਏ ਪੰਜਾਬੀ ਸਭਿਆਚਾਰ ਦੀ ਝਲਕ ਦਿਖਾਈ | ਇਸ ਮੌਕੇ ਪ੍ਰਧਾਨ ਸੰਕੇਤ ਦਿਆਲ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਵਿਧਾਨ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ 'ਤੇ ਚਾਨਣਾ ਪਾਇਆ | ਇਸ ਮੌਕੇ ਸਕੂਲ ਦੇ ਐਮ.ਡੀ. ਕਮਲ ਦਿਆਲ, ਪਿ੍ੰਸੀਪਲ ਸੁਨੀਤਾ ਜੋਨਸਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਜੀ.ਐੱਮ.ਟੀ. ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਵੀ ਵਿਸਾਖੀ ਮੌਕੇ ਰੰਗਾ ਰੰਗ ਪ੍ਰੋਗਰਾਮ ਕਰਵਾਏ ਗਏ | ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਡਾਂਸ ਪੇਸ਼ ਕਰਦੇ ਹੋਏ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੱਤਾ | ਫੈਂਸੀ ਡਰੈਸ ਮੁਕਾਬਲਿਆਂ ਵਿਚ ਬੱਚਿਆਂ ਨੇ ਵੱਖ-ਵੱਖ ਰਾਜਾਂ ਦੇ ਪਹਿਰਾਵਿਆਂ ਨਾਲ ਸਭ ਨੰੂ ਪ੍ਰਭਾਵਿਤ ਕੀਤਾ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਗੁਰਇਕਬਾਲ ਸਿੰਘ ਥਿੰਦ ਤੇ ਪਿ੍ੰਸੀਪਲ ਅਮਰਜੀਤ ਕੌਰ ਵਲੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੰੂ ਸਨਮਾਨਿਤ ਕੀਤਾ ਗਿਆ |
ਐੱਚ.ਵੀ.ਐੱਮ. ਗਲੋਬਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕਰਦੇ ਹੋਏ ਪੰਜਾਬੀ ਸਭਿਆਚਾਰ ਦੀ ਝਲਕ ਦਿਖਾਈ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੰੂ ਵਿਸਾਖੀ ਦੇ ਮਹੱਤਵ ਬਾਰੇ ਦੱਸਿਆ | ਇਸ ਮੌਕੇ ਸਕੂਲ ਦੇ ਪ੍ਰਧਾਨ ਡੀ. ਪੀ. ਸ਼ਰਮਾ, ਚੇਅਰਪਰਸਨ ਮੀਨਾ ਸ਼ਰਮਾ ਤੇ ਪਿ੍ੰਸੀਪਲ ਪ੍ਰਗਤੀ ਕਪੂਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖਾਲਸਾ ਮਾਡਲ ਹਾਈ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਮਾਡਲ ਟਾਊਨ 'ਚ ਗੋਲੀ ਚੱਲਣ ਨਾਲ ਦਹਿਸ਼ਤ
Ad Position 24