ਲੁਧਿਆਣਾ, 13 ਅਪ੍ਰੈਲ (ਡਾ. ਤਰਲੋਚਨ ਸਿੰਘ)-ਨੈਸ਼ਨਲ ਇੰਟੀਗਰੇਟਿਡ ਮੈਡੀਕਲ ਐਸੋਸੀਏਸ਼ਨ ਰਜਿ. ਵਲੋਂ ਆਪਣਾ 79ਵਾਂ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵਲੋਂ ਸਮਾਜ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਜਨਤਕ ਜਾਗਰੂਕਤਾ ਵਧਾਉਣ ਦਾ ਪ੍ਰਣ ਲਿਆ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜੇਸ਼ ਥਾਪਰ, ਡਾ. ਨੀਰਜ ਅਗਰਵਾਲ, ਡਾ. ਸਤੇਂਦਰ ਕੱਕੜ ਅਤੇ ਡਾ. ਰਾਜੇਸ਼ ਕੁਮਾਰ ਗਰਗ ਨੇ ਕਿਹਾ ਕਿ ਨੀਮਾ ਇੰਟੀਗਰੇਟਿਡ ਗ੍ਰੈਜੂਏਟਾਂ ਦੀ ਇਕ ਰਾਸ਼ਟਰੀ ਪੱਧਰ ਦੀ ਸੰਸਥਾ ਹੈ ਜੋ ਆਪਣੇ ਮੈਂਬਰਾਂ ਦੇ ਡਾਕਟਰੀ ਦੀ ਪ੍ਰੈਕਟਿਸ ਕਰਨ ਦੇ ਕਾਨੂੰਨੀ ਅਧਿਕਾਰਾਂ ਦੀ ਰਾਖੀ ਕਰਦੀ ਹੈ | ਡਾ. ਥਾਪਰ ਨੇ ਕਿਹਾ ਕਿ ਇਹ ਇੱਕ ਸ਼ਕਤੀਸ਼ਾਲੀ ਸੰਸਥਾ ਹੈ, ਜਿਸ ਦੀਆਂ ਭਾਰਤ ਦੇ ਹਰ ਸ਼ਹਿਰ ਵਿਚ ਸ਼ਾਖਾਵਾਂ ਹਨ | ਨੀਮਾ ਵੂਮੈਨ ਫੋਰਮ ਦੀ ਪ੍ਰਧਾਨ ਊਸ਼ਾ ਕਿਰਨ ਥਾਪਰ, ਬਬੀਤਾ ਅਗਰਵਾਲ, ਸਵਿਾਲੀ ਅਰੋੜਾ ਨੇ ਦੱਸਿਆ ਕਿ ਨੀਮਾ ਦੇ ਸਥਾਪਨਾ ਦਿਵਸ ਦੇ ਮੌਕੇ ਭਗਵਾਨ ਧਨਵੰਤਰੀ ਨੂੰ ਮੱਥਾ ਟੇਕਿਆ ਗਿਆ ਅਤੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਨੀਮਾ ਦੇ ਮੈਂਬਰਾਂ ਵਲੋਂ ਆਪੋ ਆਪਣੇ ਕਲੀਨਿਕਾਂ ਤੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ | ਇਸ ਮੌਕੇ ਡਾ. ਨਵਨੀਤ ਸਾਗਰ, ਡਾ. ਅਸ਼ੋਕ ਵਰਮਾ, ਡਾ. ਇੰਦਰਜੀਤ ਲੂਥਰਾ, ਡਾ.ਗੁਰਵਿੰਦਰ ਖੰਗੂੜਾ, ਡਾ. ਪਿ੍ਤਪਾਲ, ਡਾ. ਪੀ. ਪੀ. ਸਿੰਘ ਅਰੋੜਾ, ਡਾ. ਨੀਰਜ ਅਰੋੜਾ, ਡਾ. ਕਰਨੈਲ ਸਿੰਘ, ਡਾ. ਹਰਸ਼ ਕੁਮਾਰ, ਡਾ. ਗੌਰਵ ਧੀਰ, ਡਾ. ਹਰਮਨਪ੍ਰੀਤ ਭੁਟਾਨੀ, ਡਾ. ਭਰਤ ਵਰਮਾ, ਡਾ. ਦੀਪਕ ਭਾਟੀਆ, ਡਾ. ਸ਼ਿਵਾਨੀ ਭਾਟੀਆ, ਡਾ. ਦਲਜੀਤ ਢੰਡ, ਡਾ. ਬੱਬਨਦੀਪ ਮੱਲੀ, ਡਾ. ਸਤਵਿੰਦਰ ਬਾਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |