ਲੁਧਿਆਣਾ, 13 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਸੈਕਟਰ 39 ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਲੜੀ ਤਹਿਤ ਮੈਡੀਕਲ ਕੈਂਪ ਲਗਾਏ ਗਏ | ਇਸ ਦੌਰਾਨ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਦੰਦਾਂ ਅਤੇ ਅੱਖਾਂ ਦੇ ਚੈੱਕਅਪ ਕੈਂਪ ਲਗਾਏ ਗਏ | ਡਾ. ਲਖਵੀਰ ਕੌਰ ਦੀ ਅਗਵਾਈ ਹੇਠ ਲੱਗੇ ਡੈਂਟਲ ਕੈਂਪ ਵਿਚ 225 ਤੋਂ ਵੱਧ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ, ਜਦਕਿ ਡਾ. ਪਰਵੀਨ ਰਾਣੀ ਦੀ ਦੇਖਰੇਖ ਹੇਠ ਅੱਖਾਂ ਦੇ ਕੈਂਪ ਵਿਚ 125 ਵਿਦਿਆਰਥੀਆਂ ਦੀ ਸਕਰੀਨਿੰਗ ਕੀਤੀ ਗਈ | ਇਸ ਤੋਂ ਇਲਾਵਾ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਲਈ ਆਪਣੀਆਂ ਅੱਖਾਂ ਦੀ ਰੱਖਿਆ ਕਿਵੇਂ ਕਰੀਏ ਵਿਸ਼ੇ 'ਤੇ ਜਾਗਰੂਕਤਾ ਸੈਸ਼ਨ ਵੀ ਕਰਵਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਦਾ ਚੈੱਕਅਪ ਕੀਤਾ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਫਾਦਰ ਸੇਬੇਸਟੀਅਨ ਪੈਲਾਸੇਰੀ ਅਤੇ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |