ਲੁਧਿਆਣਾ, 15 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਅੱਜ ਦਸਵੀ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਲੁਧਿਆਣਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਇਸ ਸਾਲ ਦੇ ਨਤੀਜਿਆਂ ਵਿਚ ਡੀਏਵੀ ਪਬਲਿਕ ਸਕੂਲ, ਬੀ.ਆਰ.ਐਸ ਨਗਰ ਦੇ ਹੋਣਹਾਰ ਵਿਦਿਆਰਥੀ ਸਕਸ਼ਮ ਮਿੱਤਲ ਨੇ 99.8 ਫੀਸਦੀ ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ ਬੀਸੀਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਦੇ ਵਿਦਿਆਰਥੀ ਦੀਪਨ ਗਰਗ, ਸਾਂਝ ਕੌਰ ਅਤੇ ਹਿਮਾਂਸ਼ੂ ਅਰੋੜਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 99.6 ਫੀਸਦੀ ਅੰਕ ਪ੍ਰਾਪਤ ਕੀਤੇ | ਇਸੇ ਸਕੂਲ ਦੇ ਅਕਸ਼ੋਮ ਸ਼ੁਕਲਾ, ਹਿਤਾਂਸ਼ ਸ਼ਰਮਾ, ਗੌਰਵੀ, ਪੀਆ ਪਥਾਰੀਆ, ਹਿਮਾਕਸ਼ ਅਰੋੜਾ, ਪਾਵਨੀ ਗੰਭੀਰ ਨੇ 99.4 ਫੀਸਦੀ ਅੰਕ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਇਸਦੇ ਨਾਲ ਹੀ ਡੀਏਵੀ ਪਬਲਿਕ ਸਕੂਲ, ਬੀ.ਆਰ.ਐਸ.ਨਗਰ ਦੀ ਵਿਦਿਆਰਥਣ ਸਾਮਿਆ ਅਰੋੜਾ ਨੇ ਵੀ 99.4 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਹਿਰ ਦੀ ਸ਼ਾਨ ਵਧਾਈ | ਅੰਕੜਿਆ ਅਨੁਸਾਰ ਲੁਧਿਆਣਾ ਵਿਚ ਲਗਭਗ 1.20 ਲੱਖ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ ਕੁੱਲ 95.70 ਫੀਸਦੀ ਵਿਦਿਆਰਥੀ ਪਾਸ ਹੋਏ | ਦੇਸ਼ ਭਰ ਦੇ ਰੀਜਨਾਂ ਵਿਚ ਲੁਧਿਆਣਾ ਨੇ 9ਵਾਂ ਸਥਾਨ ਹਾਸਲ ਕੀਤਾ ਹੈ, ਜੋ ਕਿ ਇਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ | ਗੌਰਤਲਬ ਹੈ ਕਿ ਸੀਬੀਐਸਈ ਵਲੋਂ ਦਸਵੀ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋ 11 ਮਾਰਚ 2026 ਤਕ ਕਰਵਾਇਆ ਗਈਆਂ ਸਨ | ਜਿਨ੍ਹਾਂ ਵਿਚ ਵਿਦਿਆਰਥੀਆਂ ਨੰੰੂ ਦੁਬਾਰਾ ਮੌਕਾ ਚਾਹੀਦਾ ਹੈ, ਉਨ੍ਹਾਂ ਲਈ ਦੂਜੇ ਸੈਸ਼ਨ ਦੀਆਂ ਪ੍ਰੀਖਿਆਵਾਂ 15 ਮਈ ਤੋਂ 1 ਜੂਨ ਤੱਕ ਆਯੋਜਿਤ ਕੀਤੀਆਂ ਜਾਣਗੀਆਂ |
ਸਾਫਟਵੇਅਰ ਕੰਪਨੀ ਖੋਲ੍ਹਣਾ ਚਾਹੁੰਦਾ ਹੈ ਸਕਸ਼ਮ ਮਿੱਤਲ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ 99.8 ਫੀਸਦੀ ਅੰਕ ਹਾਸਲ ਕਰਨ ਵਾਲਾ ਜਗਰਾਉਂ ਦਾ ਰਹਿਣ ਵਾਲਾ ਅਤੇ ਡੀਏਵੀ ਪਬਲਿਕ ਸਕੂਲ, ਬੀ.ਆਰ.ਐਸ ਨਗਰ ਦਾ ਵਿਦਿਆਰਥੀ ਸਕਸ਼ਮ ਮਿਤੱਲ ਆਪਣੀ ਇਕ ਸਾਫਟੇਵੇਅਰ ਕੰਪਨੀ ਖੋਲ੍ਹਣਾ ਚਾਹੁੰਦਾ ਹੈ | ਗੱਲਬਾਤ ਦੌਰਾਨ ਸਕਸ਼ਮ ਨੇ ਦੱਸਿਆ ਕਿ ਉਸਦੇ ਪਿਤਾ ਹਰੀਸ਼ ਕੁਮਾਰ ਇਕ ਕਾਰੋਬਾਰੀ ਹਨ | ਜਦਕਿ ਮਾਤਾ ਸੋਨੀਆ ਮਿੱਤਲ ਇਕ ਘਰੇਲੂ ਮਹਿਲਾ ਹੈ | ਉਸਨੇ ਦੱਸਿਆ ਕਿ ਉਸਨੇ ਇਹ ਪ੍ਰੀਖਿਆ ਪੂਰੀ ਤਰ੍ਹੀ ਰੀਲੈਕਸ ਮਾਈਾਡ ਨਾਲ ਦਿੱਤੀ | ਜਿਸ ਨਾਲ ਉਸਨੰੂ ਵਧੀਆ ਨਤੀਜੇ ਹਾਸਲ ਕਰਨ ਵਿਚ ਮਦਦ ਮਿਲੀ | ਸਕਸ਼ਮ ਮੁਤਾਬਕ ਉਸਨੇ ਆਪਣੀ ਪੜ੍ਹਾਈ ਦਾ ਜਿਆਦਾਤਰ ਹਿੱਸਾ ਸਕੂਲ ਵਿਚ ਧਿਆਨ ਨਾਲ ਸਮਝ ਕੇ ਕੀਤਾ | ਜਿਸ ਕਾਰਨ ਉਸਨੰੂ ਘਰ ਵਿਚ ਵੱਧ ਦਬਾਅ ਮਹਿਸੂਸ ਨਹੀ ਹੋਇਆ | ਉਸਨੇ ਦੱਸਿਆ ਕਿ ਉਸਨੰੂ ਕਿਤਾਬਾਂ ਪੜ੍ਹ ਦਾ ਸ਼ੌਕ ਹੈ | ਸਕਸ਼ਮ ਨੇ ਆਪਣੀ ਕਾਮਯਾਬੀ ਪਿੱਛੇ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਹੱਥ ਦੱਸਿਆ | ਉਸਨੇ ਦੱਸਿਆ ਕਿ ਉਸਦਾ ਇਕ ਛੋਟਾ ਭਰਾ ਵੀ ਹੈ |
ਦੀਪਨ ਗਰਗ ਦਾ ਸੁਪਨਾ ਇੰਜੀਨਿਅਰ ਬਣਨ ਦਾ
ਸੀ.ਬੀ.ਐਸ.ਈ. ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ 99 ਫੀਸਦੀ ਅੰਕ ਪ੍ਰਾਪਤ ਕਰਨ ਵਾਲਾ ਹੋਣਹਾਰ ਵਿਦਿਆਰਥੀ ਦੀਪਨ ਗਰਗ ਆਪਣੀ ਕਾਮਯਾਬੀ ਨਾਲ ਚਰਚਾ ਵਿਚ ਹੈ | ਉਹ ਭਵਿੱਖ ਵਿਚ ਇਕ ਇੰਜੀਨੀਅਰ ਬਣਨ ਦਾ ਸੁਪਨਾ ਰੱਖਦਾ ਹੈ | ਗੱਲਬਾਤ ਦੌਰਾਨ ਦੀਪਨ ਨੇ ਦੱਸਿਆ ਕਿ ਉਸਦੇ ਪਿਤਾ ਜਨਿੰਦਰ ਗਰਗ ਇਕ ਬਿਜਨੈਸਮੈਨ ਹਨ | ਜਦਕਿ ਮਾਤਾ ਪ੍ਰੀਤੀ ਗਰਗ ਇਕ ਘਰੇਲੂ ਮਹਿਲਾ ਹੈ | ਉਸਨੇ ਦੱਸਿਆ ਕਿ ਉਸਦੀ ਸਫਲਤਾ ਦੇ ਪਿੱਛੇ ਉਸਦੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਹੱਥ ਹੈ | ਦੀਪਨ ਨੇ ਦੱਸਿਆ ਕਿ ਉਸਨੰੂ ਕਿਤਾਬਾਂ ਪੜ੍ਹਨ, ਸੰਗੀਤ ਸੁਣਨ ਅਤੇ ਸ਼ਤਰੰਗ ਖੇਡਣ ਦਾ ਸ਼ੌਕ ਹੈ | ਇਸਦੇ ਨਾਲ ਹੀ ਉਹ ਫੁਟਬਾਲ ਖੇਡਣ ਵਿਚ ਵੀ ਰੂਚੀ ਰੱਖਦਾ ਹੈ | ਉਹ ਆਤਮ ਨਗਰ ਦੇ ਕੋਲ ਸੁੰਦਰ ਨਗਰ ਦਾ ਰਹਿਣ ਵਾਲਾ ਹੈ |
ਨਾਨ-ਮੈਡੀਕਲ ਸਟ੍ਰੀਮ ਚੁਣ ਕੇ ਆਪਣੇ ਸੁਪਨਿਆਂ ਨੰੂ ਨਵੀ ਉਡਾਣ ਦੇਣਾ ਚਾਹੁੰਦੀ ਹੈ-ਸਾਂਝ ਕੌਰ
ਸੀ.ਬੀ.ਐਸ.ਈ. ਦੀ ਦਸਵੀ ਜਮਾਤ ਦੀਆਂ ਪ੍ਰੀਖਿਆਵਾਂ ਵਿਚੋ 99.6 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਹੋਣਹਾਰ ਵਿਦਿਆਰਥਣ ਸਾਂਝ ਕੌਰ ਨਾਲ ਮੈਡੀਕਲ ਸਟ੍ਰੀਮ ਚੁਣਕੇ ਆਪਣੇ ਸੁਪਨਿਆਂ ਨੰੂ ਨਵੀ ਉਡਾਣ ਦੇਣਾ ਚਾਹੁੰਦੀ ਹੈ | ਅਰਬਨ ਬਿਹਾਰ, ਪੰਜਾਬੀ ਬਾਗ ਕਾਲੋਨੀ ਦੀ ਰਹਿਣ ਵਾਲੀ ਸਾਂਝ ਕੌਰ, ਸਵਰਗੀ ਤਰਲੋਚਨ ਸਿੰਘ ਦੀ ਪੋਤਰੀ, ਰਾਜਪਾਲ ਸਿੰਘ ਅਤੇ ਜਤਿੰਦਰ ਕੌਰ ਦੀ ਧੀ ਹੈ | ਉਸਨੇ ਆਪਣੇ ਸ਼ਾਨਦਾਰ ਨਤੀਜੇ ਨਾਲ ਨਾ ਸਿਰਫ ਆਪਣੇ ਪਰਿਵਾਰ, ਸਗੋ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਾਂਝ ਕੌਰ ਸਿਰਫ ਪੜਾਈ ਵਿਚ ਹੀ ਨਹੀਂ | ਸਗੋਂ ਖੇਡਾਂ ਵਿਚ ਵੀ ਅੱਗੇ ਰਹੀ ਹੈ | ਉਹ ਰਾਸ਼ਟਰੀ ਪੱਧਰ ਤੇ ਬਾਸਕਟਬਾਲ ਖੇਡ ਚੁੱਕੀ ਹੈ |
ਜੋ ਉਸਦੀ ਬਹੁਮੁੱਖੀ ਪ੍ਰਤਿਭਾ ਨੰੂ ਦਰਸਾਉਂਦਾ ਹੈ | ਇਸ ਤੋਂ ਇਲਾਵਾ ਉਸਨੰੂ ਡਾਂਸ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਵਿਚ ਵੀ ਖਾਸ ਰੁਚੀ ਹੈ | ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਸਨੇ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦਾ ਬਹੁਤ ਘੱਟ ਪ੍ਰਯੋਗ ਕੀਤਾ | ਉਸਨੇ ਕਿਹਾ ਕਿ ਉਹ ਪੂਰੀ ਇਕਾਗਰਤਾ ਨਾਲ ਪੜ੍ਹਦੀ ਸੀ | ਜਿਸਦਾ ਨਤੀਜਾ ਅੱਜ ਉਸਦੀ ਕਾਮਯਾਬੀ ਵਜੋਂ ਸਾਹਮਣੇ ਆਇਆ ਹੈ |
ਅਕਸ਼ੋਮ ਸ਼ੁਕਲਾ ਦਾ ਹੁਣ ਇੰਜੀਨੀਅਰ ਬਣਨ ਦਾ ਟੀਚਾ
ਸੀਬੀਐਸਈ ਦੀ ਦਸਵੀ ਜਮਾਤ ਦੀਆਂ ਪ੍ਰੀਕਿਆਵਾਂ ਵਿਚੋਂ 99.4 ਫੀਸਦੀ ਅੰਕ ਹਾਸਲ ਕਰਨ ਵਾਲਾ ਹੋਣਹਾਰ ਵਿਦਿਆਰਥੀ ਅਕਸ਼ੋਮ ਸ਼ੁਕਲਾ ਭਵਿੱਖ ਵਿਚ ਇਕ ਇੰਜੀਨਿਅਰ ਬਣਨਾ ਚਾਹੁੰਦਾ ਹੈ | ਬੀ.ਆਰ.ਐਸ. ਨਗਰ ਦਾ ਰਹਿਣ ਵਾਲਾ ਅਕਸ਼ੋਮ ਸ਼ੁਕਲਾ, ਪਿਤਾ ਪੁਨੀਤ ਸ਼ੁਕਲਾ, ਕਾਰੋਬਾਰੀ ਅਤੇ ਮਾਤਾ ਗਗਨਦੀਪ ਸ਼ੁਕਲਾ ਅਧਿਆਪਕ ਦਾ ਪੁੱਤਰ ਹੈ | ਉਸਨੇ ਦੱਸਿਆ ਕਿ ਉਸਦੀ ਕਾਮਯਾਬੀ ਪਿਛੇ ਉਸਦੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਹੱਥ ਹੈ | ਉਸਨੇ ਦੱਸਿਆ ਕਿ ਉਸਨੇ ਪ੍ਰੀਖਿਆ ਦੌਰਾਨ ਹਰ ਰੋਗ ਲਗਭਗ 8 ਘੰਟੇ ਪੜਾਈ ਕੀਤੀ | ਜਿਸ ਨਾਲ ਉਸਦਾ ਸਿਲੇਬਸ ਪੂਰੀ ਤਰ੍ਹਾਂ ਤਿਆਰ ਹੋ ਗਿਆ | ਉਸਨੇ ਦੱਸਿਆ ਕਿ ਉਸਨੰੂ ਸੰਗੀਤ ਸੁਣਨਾ ਤੇ ਜਿਮ ਜਾਣਾ ਪਸੰਦ ਹੈ |
<br/>
ਲੁਧਿਆਣਾ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>
ਅਜੀਤ ਡੈਸਕ
16-04-2026