ਕਲਾਨੌਰ, 15 ਅਪ੍ਰੈਲ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਕਾਲਜ ਦੀਆਂ ਸਾਲਾਨਾ ਖੇਡਾਂ 16 ਅਤੇ 17 ਅਪ੍ਰੈਲ ਨੂੰ ਕਰਵਾਈਆਂ ਜਾ ਰਹੀਆਂ ਹਨ ਜਿਸ ਸਬੰਧੀ ਕਾਲਜ ਦੇ ਖਿਡਾਰੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਬੱਚੇ ਰੋਜ਼ਾਨਾ ਖੇਡ ਮੈਦਾਨ 'ਚ ਅਭਿਆਸ ਕਰ ਰਹੇ ਹਨ | ਪਿ੍ੰ. ਡਾ. ਕਮਲ ਕਿਸ਼ੋਰ ਅੱਤਰੀ, ਖੇਡ ਪ੍ਰੋਫੈਸਰ ਜੁਝਾਰ ਸਿੰਘ ਬਾਜਵਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਸਟੇਡੀਅਮ ਵਿਖੇ ਖੋ-ਖੋ, ਵਾਲੀਬਾਲ, ਗੋਲਾ ਸੁੱਟਣਾ, ਰੱਸੀ ਟੱਪਣਾ, ਦੌੜ ਤੇ 200 ਮੀ. ਦੌੜਾਂ ਕਰਵਾਈਆਂ ਜਾਣਗੀਆਂ ਜਦਕਿ 17 ਅਪ੍ਰੈਲ ਨੂੰ 100 ਮੀ. ਦੌੜਾਂ, ਰੱਸਾਕਸ਼ੀ, 3 ਲੱਤ ਦੌੜ, ਮਟਕਾ ਦੌੜ, ਨਿੰਬੂ ਦੌੜਾਂ ਸਮੇਤ ਹੋਰ ਖੇਡਾਂ ਕਰਵਾਈਆਂ ਜਾਣਗੀਆਂ ਜਿਸ ਲਈ ਪ੍ਰੋਫੈਸਰ ਸਤਿੰਦਰ ਕੌਰ, ਪ੍ਰੋ. ਪੂਜਾ ਦੇਵੀ, ਪੋ੍ਰ. ਸੰਦੀਪ ਚੈਂਚਲ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਸ਼ਿਵਾਨੀ, ਪੋ੍ਰ. ਅੰਮਿ੍ਤਪਾਲ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਜੁਝਾਰ ਸਿੰਘ, ਪ੍ਰੋ. ਰਮਨੀਤ ਕੌਰ, ਪ੍ਰੋ. ਅੰਜਨਾ, ਪ੍ਰੋ. ਸਤਿੰਦਰ ਕੌਰ ਆਦਿ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ |