ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਡਵੀਜ਼ਨ ਨੰਬਰ 5 ਦੇ ਇਲਾਕੇ ਸਰਾਭਾ ਨਗਰ ਸਥਿਤ ਇਕ ਇੰਸਟੀਚਿਊਟ 'ਚ ਆਰਕੀਟੈਕਟ ਦਾ ਕੋਰਸ ਕਰ ਰਹੀ ਲੜਕੀ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਰਾਜ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਉਸ ਦੀ ਲੜਕੀ ਲਿਫ਼ਟ ਇੰਸਟੀਚਿਊਟ ਨੇੜੇ ਰੋਟਰੀ ਕਲੱਬ ਸਰਾਭਾ ਨਗਰ ਵਿਖੇ ਆਰਕੀਟੈਕਟ ਦਾ ਕੋਰਸ ਕਰ ਰਹੀ ਹੈ | ਬੀਤੇ ਦਿਨੀਂ ਉਹ ਲੜਕੀ ਨੂੰ ਇੰਸਟੀਚਿਊਟ ਦੇ ਗੇਟ ਬਾਹਰ ਛੱਡ ਕੇ ਗਏ ਸਨ, ਜਦੋਂ ਦੁਬਾਰਾ ਲੜਕੀ ਨੂੰ ਲੈਣ ਲਈ ਗਏ ਤਾਂ ਲੜਕੀ ਇੰਸਟੀਚਿਊਟ ਵਿਚ ਨਹੀਂ ਸੀ, ਜਿਸ ਦੀ ਭਾਲ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਲੜਕੀ ਨੂੰ ਉਸ ਦੇ ਹੀ ਜਵਾਈ ਨੇ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ | ਜਾਂਚ ਅਧਿਕਾਰੀ ਏ.ਐਸ.ਆਈ. ਮੋਹਨ ਲਾਲ ਨੇ ਮੁੱਦਈ ਦੇ ਬਿਆਨਾਂ 'ਤੇ ਰੋਹਿਤ ਤਿਵਾੜੀ ਖ਼ਿਲਾਫ਼ ਕੇਸ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ |