06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਾਮਲਾ ਟੋਲ ਪਲਾਜ਼ਾ 'ਤੇ ਕੈਸ਼ਲੈੱਸ ਸਕੀਮ ਨੂੰ ਰੱਦ ਕਰਾਉਣ ਦਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜਥੇਬੰਦੀ ਨੇ ਕੀਤਾ ਰੋਸ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 16-04-2026
ਲਾਡੋਵਾਲ, 15 ਅਪ੍ਰੈਲ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲੱਗਦੇ ਲਾਡੋਵਾਲ ਟੋਲ ਪਲਾਜ਼ਾ ਵਿਖੇ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਟੋਲ ਕੈਸ਼ਲੈਸ ਦੀ ਸਕੀਮ ਲਾਗੂ ਕਰਨ ਦੇ ਵਿਰੋਧ ਵਿਚ ਅੱਜ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜਥੇਬੰਦੀ ਅਤੇ ਹੋਰਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਅਤੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਟੋਲ ਪਲਾਜ਼ਿਆਂ ਤੇ ਕੈਸ਼ਲੈਸ ਸਕੀਮ ਤੁਗਲਕੀ ਫੁਰਮਾਨ ਰਾਹੀਂ ਲਾਗੂ ਕਰਕੇ ਆਮ ਜਨਤਾ ਨੂੰ ਗੁਮਰਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਉਕਤ ਆਗੂਆਂ ਨੇ ਕਿਹਾ ਕਿ ਬੇਸ਼ੱਕ ਜਮਾਨਾ ਪੜਿ੍ਹਆ ਲਿਖਿਆ ਦਾ ਹੈ, ਲੇਕਿਨ ਅੱਜ ਵੀ ਬਹੁਤੇ ਲੋਕ ਯੂ.ਪੀ.ਆਈ, ਨੈੱਟ ਬੈਂਕਿੰਗ ਅਤੇ ਗੂਗਲ ਪੇਮੈਂਟ ਨਹੀਂ ਕਰਦੇ, ਜਿਸ ਕਰਕੇ ਵਾਹਨ ਚਾਲਕਾਂ ਅਤੇ ਟੋਲ ਪਲਾਜ਼ਾ ਕਰਮਚਾਰੀਆਂ ਦੇ ਆਏ ਦਿਨ ਸਿੰਗ ਫਸੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਭਾਰਤ ਦੀ ਕਰੰਸੀ ਜੇਕਰ ਭਾਰਤ ਦੇਸ਼ ਵਿਚ ਨਹੀਂ ਚੱਲ ਸਕਦੀ ਤਾਂ ਫਿਰ ਕੇਂਦਰ ਸਰਕਾਰ ਦੱਸੇ ਕਿ ਇਹ ਕਰੰਸੀ ਹੋਰ ਕਿਥੇ ਚੱਲੇਗੀ | ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਤੋਂ ਕੇਵਲ ਇਕੱਲੇ ਪੜੇ ਲਿਖੇ ਨੌਜਵਾਨ ਹੀ ਨਹੀਂ ਲੰਘਦੇ ਸਗੋਂ ਬਜ਼ੁਰਗ ਲੋਕ ਵੀ ਆਪਣੇ ਵਾਹਨਾਂ ਵਿਚ ਪਰਿਵਾਰ ਸਮੇਤ ਲੰਘਦੇ ਹਨ, ਲੇਕਿਨ ਉਹ ਡਿਜੀਟਲ ਪ੍ਰਕਿਰਿਆ ਰਾਹੀ ਨਹੀਂ ਸਗੋਂ ਟੋਲ ਫੀਸ ਨੂੰ ਕੈਸ਼ ਰਾਹੀਂ ਹੀ ਭੁਗਤਾਨ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਟੋਲ ਕਰਮਚਾਰੀਆਂ ਅਤੇ ਲੋਕਾਂ ਵਿਚ ਹੋ ਰਹੇ ਰੋਜ਼ਾਨਾ ਝਗੜਿਆਂ ਨੂੰ ਖਤਮ ਕਰਨ ਲਈ ਕੈਸ਼ਲੈਸ ਸਕੀਮ ਨੂੰ ਤੁਰੰਤ ਵਾਪਸ ਲਵੇ ਅਤੇ ਰੱਦ ਕਰੇ | ਉਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕੈਸ਼ਲੈਸ ਸਕੀਮ ਨੂੰ ਤੁਰੰਤ ਰੱਦ ਨਾ ਕੀਤਾ, ਤਾਂ ਸਾਡੀ ਜਥੇਬੰਦੀ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ ਤੇ ਸੰਘਰਸ਼ ਵਿੱਢੇਗੀ, ਜਿਹੜਾ ਮੰਗਾਂ ਪੂਰੀਆਂ ਨਾ ਹੋਣ ਤੇ ਅਣਮਿਥੇ ਸਮੇਂ ਤੱਕ ਚੱਲੇਗਾ | ਇਸ ਰੋਸ਼ ਮੁਜਾਰੇ ਵਿਚ ਸੂਬਾ ਪ੍ਰਧਾਨ ਹਰਨੇਕ ਸਿੰਘ ਲਾਦੀਆਂ, ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ, ਪ੍ਰਧਾਨ ਸੁਰਜੀਤ ਸਿੰਘ ਮੰਗਾ, ਬਲਵੀਰ ਸਿੰਘ ਕਲੇਰ, ਮਨਜੀਤ ਸਿੰਘ ਖਾਨਪੁਰੀ, ਪ੍ਰਧਾਨ ਪੂਰਨ ਪ੍ਰਕਾਸ਼ ਲਾਡੋਵਾਲ, ਸੁਖਦੇਵ ਸਿੰਘ ਸੰਧੂ, ਨਛੱਤਰ ਸਿੰਘ ਭੋਲੇਵਾਲ ਜਦੀਦ, ਸੁਬੇਗ ਸਿੰਘ ਭੋਲੇਵਾਲ ਜਦੀਦ, ਲੱਖਾ ਸਿੰਘ ਫੌਜੀ, ਅਜੇ ਮਲਹੋਤਰਾ ਹਜੂਰੀ ਬਾਗ ਕਲੋਨੀ, ਰਜਿੰਦਰ ਸਿੰਘ, ਰਵੀ ਸੱਗਲ, ਤਰੁਣ ਮਾਨਿਕ, ਜਸਪਾਲ ਸਿੰਘ ਸ਼ਾਹਕੋਟ, ਜਸਵੰਤ ਸਿੰਘ ਬਾਲੀ, ਭੁਪਿੰਦਰ ਸਿੰਘ, ਸੋਨੀ ਜੰਡਿਆਲੀ, ਪ੍ਰਧਾਨ ਹਰੀ ਸਿੰਘ ਲਾਦੀਆਂ ਖੁਰਦ, ਨਛੱਤਰ ਸਿੰਘ, ਦਵਿੰਦਰ ਸਿੰਘ ਨੂਰਪੁਰ ਬੇਟ, ਮੱਖਣ ਲਾਲ ਰੱਜੋਵਾਲ ਅਤੇ ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚ ਨਸ਼ਾ ਕਰਦੇ ਅਤੇ ਵੇਚਦੇ ਕਾਬੂ <br/> ਅਗਲੀ ਖ਼ਬਰ ਘਰੋਂ ਇੰਸਟੀਚਿਊਟ ਗਈ ਲੜਕੀ ਸ਼ੱਕੀ ਹਾਲਾਤ 'ਚ ਹੋਈ ਲਾਪਤਾ
Ad Position 24