06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡਾ. ਬੀ.ਆਰ.ਅੰਬੇਡਕਰ ਦੇ ਜਨਮ ਦਿਨ ਮੌਕੇ ਮੱਕੜ ਕਾਲੋਨੀ 'ਚ ਸਮਾਗਮ <br/>

Ad Position 21
No active advertisement
ਅਜੀਤ ਡੈਸਕ 16-04-2026
ਢੰਡਾਰੀ ਕਲਾਂ/ਲੁਧਿਆਣਾ, 15 ਅਪ੍ਰੈਲ (ਜਸਵੀਰ ਸਿੰਘ ਬੰਗਾ)-ਡਾ: ਅੰਬੇਡਕਰ ਨਵਯੁਵਕ ਦਲ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਢੰਡਾਰੀ ਕਲਾਂ ਵਾਰਡ ਨੰ: 32 ਦੀ ਮੱਕੜ ਕਲੋਨੀ 'ਚ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ | ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨਾਂ ਨੇ ਸ਼ਮਾ ਰੌਸ਼ਨ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਕੌਂਸਲਰ ਵੀਰੂ ਨੇ ਹਾਜ਼ਰੀਨ ਨੂੰ ਡਾ: ਬੀ.ਆਰ. ਅੰਬੇਡਕਰ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਨਾਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨਾਂ ਕਿਹਾ ਕਿ ਡਾ: ਬੀ.ਆਰ. ਅੰਬੇਡਕਰ ਸਾਹਿਬ ਨੇ ਸੰਵਿਧਾਨ ਲਿਖ ਕੇ ਹਰ ਵਰਗ ਨੂੰ ਉਚਾ ਚੁੱਕਣ ਦਾ ਯਤਨ ਕੀਤਾ | ਉਨਾਂ ਕਿਹਾ ਕਿ ਸਾਡੇ ਕੋਲ ਇਕੋ ਇਕ ਹਥਿਆਰ ਪੜ੍ਹਾਈ ਦਾ ਹੈ, ਜਿਸਨੂੰ ਹਾਸਿਲ ਕਰਕੇ ਕਿਸੇ ਵੀ ਮੁਕਾਮ 'ਤੇ ਪਹੁੰਚਿਆ ਜਾ ਸਕਦਾ ਹੈ | ਇਸ ਮੌਕੇ ਜਸਵੀਰ ਸਿੰਘ ਲੰਬੜਦਾਰ, ਜਗਦੇਵ ਸਿੰਘ ਜੱਗੀ, ਸਰਪੰਚ ਹਰਪ੍ਰੀਤ ਸਿੰਘ ਹੈਪੀ ਤੇ ਬਲਰਾਜ ਸਿੰਘ ਝਨੇਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ | ਪ੍ਰਬੰਧਕਾਂ ਨੇ ਕੌਂਸਲਰ ਵੀਰੂ ਸਮੇਤ ਆਈਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਮੁਕੇਸ਼ ਦਾਸੂ, ਰਾਜੇਸ਼ ਗੌਤਮ, ਜੈ ਸਿੰਘ, ਬਰਿਗਬਾਨ, ਰਾਮ ਸਹਾਏ, ਗੁਲਸ਼ਨ ਦਾਸੂ, ਫੂਲ ਚੰਦ, ਸ਼ਿਵ ਪ੍ਰਸਾਨ, ਰਾਜ ਕੁਮਾਰ, ਰਾਮ ਅਬਦ, ਬਿ੍ਜੇਸ਼ ਜਾਤੋ, ਅਖਿਲੇਸ਼ ਕੁਮਾਰ, ਸ਼ਿਲੰਦਰ, ਅੰਮਿ੍ਤ ਲਾਲ, ਬਾਬੂ ਲਾਲ, ਅਨਿਲ ਕੁਮਾਰ ਯਾਦਵ, ਅਨਿਲ, ਨਿਤੇਸ਼, ਸ਼ਿਵਮ ਰਾਏ, ਵਿਜੈ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚ ਨਸ਼ਾ ਕਰਦੇ ਅਤੇ ਵੇਚਦੇ ਕਾਬੂ <br/>
Ad Position 24