06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਜ਼ਿਲ੍ਹਾ ਲੋਕ ਅਦਾਲਤ 'ਚ ਲਿਫ਼ਟ ਬੰਦ ਹੋਣ ਕਾਰਨ 17 ਲੋਕ ਫਸੇ <br/>

Ad Position 21
No active advertisement
ਅਜੀਤ ਡੈਸਕ 16-04-2026
ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਜ਼ਿਲ੍ਹਾ ਲੋਕ ਅਦਾਲਤ 'ਚ ਤਕਨੀਕੀ ਖਰਾਬੀ ਦੇ ਚੱਲਦਿਆਂ ਲੱਗੀ ਲਿਫ਼ਟ ਅਚਾਨਕ ਰੁਕ ਗਈ, ਜਿਸ ਕਾਰਨ ਲਿਫ਼ਟ 'ਚ ਮੌਜੂਦ ਦੋ ਵਕੀਲ, ਇਕ ਪੁਲਿਸ ਮੁਲਾਜ਼ਮ ਸਮੇਤ 17 ਲੋਕ 20 ਮਿੰਟ ਤੋਂ ਜ਼ਿਆਦਾ ਸਮਾਂ ਲਿਫ਼ਟ 'ਚ ਫਸੇ ਰਹੇ, ਜਿਸ ਕਾਰਨ ਉਥੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ | ਲਿਫ਼ਟ ਪਹਿਲੀ ਮੰਜਿਲ ਤੋਂ ਦੂਸਰੀ ਮੰਜਿਲ ਵੱਲ ਜਾ ਰਹੀ ਸੀ, ਜਿਸਦੇ ਅਚਾਨਕ ਬੰਦ ਹੋਣ ਤੋਂ ਤੁਰੰਤ ਬਾਅਦ ਬਾਹਰ ਖੜ੍ਹੇ ਦੋ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਅਤੇ ਐਡਵੋਕੇਟ ਰਾਹੁਲ ਸ਼ਰਮਾ ਨੇ ਹਿੰਮਤ ਦਿਖਾਉਂਦਿਆਂ ਖੁਦ ਹੀ ਰਾਹਤ ਕਾਰਜ ਸ਼ੁਰੂ ਕੀਤਾ | ਵਕੀਲਾਂ ਨੇ ਤੁਰੰਤ ਸੁਰੱਖਿਆ ਮੁਲਾਜ਼ਮਾਂ ਨਾਲ ਮਿਲਕੇ ਗੇਟ ਦੇ ਦਰਵਾਜ਼ੇ ਖੋਲ੍ਹੇ ਅਤੇ ਥੋੜੀ ਜਗ੍ਹਾ 'ਚੋਂ ਖਿੱਚ ਕੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ | ਲਿਫ਼ਟ ਰੁਕਣ ਕਾਰਨ ਉਸ ਵਿਚ ਮੌਜੂਦ ਲੋਕ ਪੂਰੀ ਤਰ੍ਹਾਂ ਨਾਲ ਡਰ ਤੇ ਸਹਿਮ ਗਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਅੱਖੀਂ ਦੇਖਣ ਵਾਲਿਆਂ ਅਨੁਸਾਰ ਜੇਕਰ ਸਮੇਂ ਸਿਰ ਲਿਫ਼ਟ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਯਤਨ ਨਾ ਕੀਤੇ ਜਾਂਦੇ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ | ਇਸ ਘਟਨਾ ਨੇ ਅਦਾਲਤੀ ਕੰਪਲੈਕਸ 'ਚ ਲਿਫ਼ਟਾਂ ਦੀ ਸਮੇਂ ਸਿਰ ਜਾਂਚ ਨਾ ਹੋਣ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਾਡਲ ਹਾਈ ਸਕੂਲ 'ਚ ਵਿਸਾਖੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਲੁਧਿਆਣੇ ਦੀ ਧੀ ਬਣੀ ਕੈਨੇਡਾ 'ਚ ਜੇਲ੍ਹ ਅਧਿਕਾਰੀ
Ad Position 24