06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੋਧ ਬਿੱਲ-2026 ਨੂੰ ਲਾਗੂ ਕਰਨ ਲਈ ਨੇਕ ਨੀਅਤ ਅਤੇ ਸੰਜੀਦਗੀ ਦਾ ਹੋਣਾ ਜ਼ਰੂਰੀ-ਇੰਟਰਨੈਸ਼ਨਲ ਸਿੱਖ ਫੈਡਰੇਸ਼ਨ <br/>

Ad Position 21
No active advertisement
ਅਜੀਤ ਡੈਸਕ 16-04-2026
ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਜਾਗਤ ਜੋਤਿ ਗੁਰੂ ਹਨ | ਗੁਰੂ ਸਾਹਿਬ ਦੀ ਮਰਿਆਦਾ ਤੇ ਸਤਿਕਾਰ ਦੀ ਰਾਖੀ ਲਈ ਲਿਆਂਦਾ ਗਿਆ ਹਰ ਕਾਨੂੰਨ ਸਵਾਗਤਯੋਗ ਹੈ, ਪਰ ਕਿਸੇ ਵੀ ਕਾਨੂੰਨ ਨੂੰ ਲਾਗੂ ਕਰਨ ਲਈ ਨੇਕ ਨੀਅਤ ਅਤੇ ਸੰਜੀਦਗੀ ਦਾ ਹੋਣਾ ਜਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਸਕੱਤਰ ਜਨਰਲ ਭਾਈ ਬਲਜੀਤ ਸਿੰਘ ਬੀਤਾ ਅਤੇ ਮੁੱਖ ਬੁਲਾਰਾ ਭਾਈ ਜਸਪਾਲ ਸਿੰਘ ਇਸਲਾਮਗੰਜ ਨੇ ਗੱਲਬਾਤ ਕਰਦਿਆਂ ਕੀਤਾ | ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਬੇਅਦਬੀਆਂ ਨੂੰ ਰੋਕਣ ਲਈ ਇਕ ਕਰੜੇ ਕਾਨੂੰਨ ਦੀ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਬਿੱਲ ਵਿਚ ਸਜਾ ਤਾਂ ਲਿਖੀ ਗਈ ਹੈ, ਪਰ ਜਾਂਚ ਲਈ ਸਮਾਂ-ਸੀਮਾ ਤੈਅ ਨਹੀਂ ਕੀਤੀ ਗਈ | ਪਿਛਲੇ ਸਾਰੇ ਬੇਅਦਬੀ ਕਾਂਡਾਂ ਦੇ ਦੋਸ਼ੀ ਅੱਜ ਤੱਕ ਸਜਾ ਤੋਂ ਬਾਹਰ ਹਨ | ਉਨ੍ਹਾਂ ਕਿਹਾ ਕਿ ਨਿਆ ਕਰਤਾ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਉਨ੍ਹਾਂ ਦੀ ਰਾਖੀ ਲਈ ਹੁਕਮ ਦਿੰਦੇ ਹਨ, ਜੇ ਇਰਾਦਾ ਸਾਫ ਹੁੰਦਾ ਤਾਂ ਫਾਸਟ-ਟ੍ਰੈਕ ਕੋਰਟ ਅਤੇ 6 ਮਹੀਨੇ ਵਿਚ ਫੈਸਲਾ ਲਾਜਮੀ ਕੀਤਾ ਜਾਂਦਾ | ਇਕੱਲੇ ਕਾਨੂੰਨ ਨਾਲ ਬੇਅਦਬੀਆਂ ਨਹੀਂ ਰੁਕਣੀਆਂ, ਜਦ ਤੱਕ ਸਰਕਾਰ ਇਸ ਪ੍ਰਤੀ ਸੰਜੀਦਾ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੀਆਂ ਏਜੰਸੀਆਂ ਅਤੇ ਸਬੰਧਿਤ ਇਲਾਕੇ ਦੇ ਜਿੰਮੇਵਾਰ ਅਫ਼ਸਰ ਸਾਹਿਬਾਨ ਨੂੰ ਜਵਾਬਦੇਹ ਬਣਾਉਣਾ ਵੀ ਜਰੂਰੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਿੱਲ ਨੂੰ ਪੰਥਕ ਜਥੇਬੰਦੀਆਂ ਨਾਲ ਵਿਚਾਰ ਕੇ ਸੋਧੇ, ਸਖ਼ਤ ਸਮਾਂ-ਬੱਧ ਜਾਂਚ, ਸੁਰੱਖਿਆ ਫੰਡ ਤੇ ਦੋਸ਼ੀਆਂ ਨੂੰ ਮਿਸਾਲੀ ਸਜਾ ਯਕੀਨੀ ਬਣਾਏ, ਨੇਕ ਨੀਅਤ ਤੋਂ ਬਿਨਾਂ ਇਹ ਬਿੱਲ ਅਧੂਰਾ ਹੈ |

Ad Position 22
No active advertisement
ਪਿਛਲੀ ਖ਼ਬਰ 15 ਦਿਨ ਬੀਤ ਜਾਣ ਤੋਂ ਬਾਅਦ ਵੀ ਕਣਕ ਨਾ ਖਰੀਦਣ ਕਾਰਨ ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ ਡੀ.ਐਫ.ਐਸ.ਸੀ. ਦਫ਼ਤਰਾਂ ਦਾ ਘ... ਅਗਲੀ ਖ਼ਬਰ ਖ਼ਾਲਸਾ ਮਾਡਲ ਹਾਈ ਸਕੂਲ 'ਚ ਵਿਸਾਖੀ ਦਾ ਦਿਹਾੜਾ ਮਨਾਇਆ <br/>
Ad Position 24