ਲੁਧਿਆਣਾ, 15 ਅਪ੍ਰੈਲ (ਜਤਿੰਦਰ ਭੰਬੀ)-ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਬੀਬੀ ਕੋਲਾ ਸ਼੍ਰੀ ਅੰਮਿ੍ਤਸਰ ਵਾਲਿਆਂ ਦੇ ਜੀਜਾ ਹਰਭਜਨ ਸਿੰਘ ਮੁੱਖ ਸੇਵਾਦਾਰ ਬੀਬੀ ਭਾਨੀ ਜੀ ਭਲਾਈ ਕੇਂਦਰ ਵਾਲੇ ਅਕਾਲ ਚਲਾਣਾ ਕਰ ਗਏ | ਅੱਜ ਉਨ੍ਹਾਂ ਦੇ ਪੰਜ ਭੂਤਕ ਸਰੀਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਅਗਨ ਭੇਟ ਕੀਤਾ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ, ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ, ਰਾਜਵੰਤ ਸਿੰਘ ਵੋਹਰਾ, ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਮਾਤਾ ਵਿਪਨਪ੍ਰੀਤ ਕੌਰ, ਮਾਤਾ ਕਰਤਾਰ ਕੌਰ, ਤਜਿੰਦਰ ਸਿੰਘ ਅੰਮਿ੍ਤਸਰ, ਗੁਰਮੇਲ ਮੈਡੀਕਲ ਪਰਿਵਾਰ ਅਤੇ ਜਸਬੀਰ ਸਿੰਘ ਜੈਸੰਨਜ਼ ਪਰਿਵਾਰ, ਗਿਆਨੀ ਹਰਦੀਪ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਆਹੂਜਾ ਅਤੇ ਬੀਬੀ ਭਾਨੀ ਜੀ ਭਲਾਈ ਕੇਂਦਰ ਦੇ ਸੇਵਾਦਾਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਭਾਈ ਹਰਭਜਨ ਸਿੰਘ ਦੀ ਅੰਤਿਮ ਅਰਦਾਸ 18 ਅਪ੍ਰੈਲ ਦਿਨ ਸ਼ਨੀਵਾਰ ਬਾਅਦ ਦੁਪਹਿਰ 12:30 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਵੇਗੀ | ਸਵ. ਹਰਭਜਨ ਸਿੰਘ ਆਪਣੇ ਪਿੱਛੇ ਆਪਣੀ ਧਰਮ ਪਤਨੀ ਬੀਬੀ ਦਲਜੀਤ ਕੌਰ, ਰਤਨ ਸਿੰਘ ਜੌਲੀ ਪੁੱਤਰ, ਅੰਮਿ੍ਤ ਪਾਲ ਕੌਰ ਸਿਮਰਜੀਤ ਕੌਰ ਦੋ ਧੀਆਂ ਛੱਡ ਗਏ ਹਨ | ਉਨ੍ਹਾਂ ਨਿਮਿਤ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਕੀਰਤਨ ਦੀ ਹਾਜ਼ਰੀ ਭਰਨਗੇ |