ਲੁਧਿਆਣਾ, 16 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਤਹਿਬਾਜ਼ਾਰੀ, ਸਿਹਤ ਅਤੇੇ ਬਿਲਡਿੰਗ ਬ੍ਰਾਂਚ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਨਿਊ ਸ਼ਿਵਪੁਰੀ ਬੁੱਢਾ ਨਾਲਾ ਪੁਲੀ ਕੋਲ ਸੜਕ ਤੇ ਲੱਗ ਰਹੀ ਨਾਜਾਇਜ਼ ਮੱਛੀ ਮੰਡੀ ਖਿਲਾਫ ਵੱਡਾ ਐਕਸ਼ਨ ਲਿਆ ਗਿਆ | ਇਸ ਦੌਰਾਨ ਦੁਕਾਨਾਂ ਦੇ ਬਾਹਰ ਹੋਏ ਨਾਜਾਇਜ਼ ਕਬਜ਼ਿਆਂ ਨੰੂ ਵੀ ਹਟਾਇਆ ਗਿਆ | ਇਹ ਕਾਰਵਾਈ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰੀਆਂ ਵਿਪਨ ਮਲਹੋਤਰਾ, ਸੁਰਿੰਦਰ ਡੋਗਰਾ ਅਤੇ ਅਤੇ ਗੁਰਮੀਤ ਸਿੰਘ ਮਕੱੜ ਦੀ ਅਗਵਾਈ ਹੇਠ ਕੀਤੀ ਗਈ | ਨਿਗਮ ਦੀ ਟੀਮ ਵਲੋਂ ਸੜਕ 'ਤੇ ਲੱਗੀ ਮੱਛੀ ਮੰਡੀ ਦਾ ਸਮਾਨ ਵੀ ਜ਼ਬਤ ਕਰ ਲਿਆ ਗਿਆ | ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ |