20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨਾਜ਼ੀਆ ਪ੍ਰਵੀਨ ਨੂੰ ਇਨਸਾਫ਼ ਦਿਵਾਉਣ ਲਈ ਐਮ.ਪੀ.ਏ. ਨੇ ਡੀ.ਸੀ ਦਫ਼ਤਰ ਦਾ ਘਿਰਾਓ ਕਰ ਕੇ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 17-04-2026
ਲੁਧਿਆਣਾ, 16 ਅਪ੍ਰੈਲ (ਡਾ. ਤਰਲੋਚਨ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰੈਸ ਮੀਡੀਆ ਇੰਚਾਰਜ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਦੀ ਨੂੰ ਹ ਨਾਜ਼ੀਆ ਪ੍ਰਵੀਨ ਦੀ ਮÏਤ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਵੱਖ-ਵੱਖ ਜਥੇਬੰਦੀਆਂ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤਿੱਖਾ ਸੰਘਰਸ਼ ਕੀਤਾ ਗਿਆ¢ ਜਾਣਕਾਰੀ ਅਨੁਸਾਰ ਨਾਜ਼ੀਆ ਪ੍ਰਵੀਨ ਆਪਣੇ ਪੇਕੇ ਸ਼ਹਿਰ ਮਲੇਰਕੋਟਲਾ ਵਿਖੇ ਗਈ ਹੋਈ ਸੀ, ਜਿੱਥੇ ਪਿੰਡ ਚੀਮੇ ਚÏਹਾਣੇ ਦੀ ਸਟਾਫ਼ ਨਰਸ ਕੁਲਵਿੰਦਰ ਕÏਰ ਕੋਲ ਉਸਦਾ ਇਲਾਜ ਚੱਲ ਰਿਹਾ ਸੀ¢ ਨਾਜ਼ੀਆ ਪ੍ਰਵੀਨ ਬਿਲਕੁਲ ਠੀਕ ਠਾਕ ਸੀ¢ ਉਸ ਦੇ ਪਲੇਟਲੈਟ ਸੈੱਲ ਸਿਰਫ਼ 82 ਹਜ਼ਾਰ ਸਨ, ਜੋ ਕਿ ਆਮ ਨਾਲੋਂ ਘੱਟ ਸਨ¢ ਸਿਰਫ਼ ਘੱਟ ਸੈੱਲ ਹੋਣ ਦੀ ਸਮੱਸਿਆ ਕਾਰਨ ਉਸਨੂੰ ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਸੀਰਤ ਹਸਪਤਾਲ ਵਿਚ ਜਾਂਚ ਲਈ ਲਿਆਂਦਾ ਗਿਆ¢ ਇਸ ਦÏਰਾਨ ਉਸਦੇ ਗਰਭ ਵਿਚ ਪਲ ਰਿਹਾ ਬੱਚਾ ਵੀ ਕੇਵਲ 33 ਹਫ਼ਤਿਆਂ ਦਾ ਸੀ, ਜਦਕਿ ਆਮ ਤÏਰ 'ਤੇ ਕੰਪਲੀਟ ਡਲਿਵਰੀ 38 ਹਫ਼ਤਿਆਂ 'ਚ ਹੁੰਦੀ ਹੈ¢ ਪਰਿਵਾਰ ਦੇ ਦੋਸ਼ਾਂ ਮੁਤਾਬਿਕ ਸਟਾਫ਼ ਨਰਸ ਕੁਲਵਿੰਦਰ ਕÏਰ ਅਤੇ ਸੀਰਤ ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਨੂੰ ਤੁਰੰਤ ਡਲਿਵਰੀ ਕਰਨ ਲਈ ਮਜਬੂਰ ਕੀਤਾ ਅਤੇ ਭਰੋਸਾ ਦਿਵਾਇਆ ਕਿ ਮਾਂ ਅਤੇ ਬੱਚੇ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ¢ ਇਸ ਤੋਂ ਬਾਅਦ ਵੱਡਾ ਅਪ੍ਰੇਸ਼ਨ ਕਰਕੇ ਜ਼ਬਰਦਸਤੀ ਬੱਚੇ ਦਾ ਜਨਮ ਕਰਵਾ ਦਿੱਤਾ ਗਿਆ, ਪਰ ਰਾਤ ਕਰੀਬ 12.00 ਵਜੇ ਨਾਜ਼ੀਆ ਪ੍ਰਵੀਨ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਵੱਧ ਖ਼ੂਨ ਵਗਣ ਨਾਲ ਉਸਦੀ ਮÏਤ ਹੋ ਗਈ¢ ਪਰਿਵਾਰ ਅਤੇ ਜਥੇਬੰਦੀਆਂ ਨੇ ਇਸਨੂੰ ਸਿੱਧਾ ਮੈਡੀਕਲ ਲਾਪਰਵਾਹੀ ਕਰਾਰ ਦਿੱਤਾ ਹੈ¢ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. 295) ਦੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਇਹ ਮÏਤ ਕੁਦਰਤੀ ਨਹੀਂ, ਸਗੋਂ ਡਾਕਟਰੀ ਲਾਪਰਵਾਹੀ ਦਾ ਨਤੀਜਾ ਹੈ¢ ਉਨ੍ਹਾਂ ਨੇ ਇਸ ਮਾਮਲੇ ਨੂੰ ਕਤਲ ਵਰਗਾ ਗੰਭੀਰ ਅਪਰਾਧ ਕਰਾਰ ਦਿੰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੋਸ਼ੀ ਅਜੇ ਵੀ ਗਿ੍ਫ਼ਤਾਰੀ ਤੋਂ ਬਾਹਰ ਹਨ ਅਤੇ ਹਸਪਤਾਲ ਚੱਲ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਦੀ ਗਿ੍ਫ਼ਤਾਰੀ ਨਾ ਹੋਣਾ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦਰਸਾਉਂਦਾ ਹੈ¢ ਇਸ ਮਾਮਲੇ ਨੂੰ ਲੈਕੇ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ ਦੀ ਮੰਗ ਕੀਤੀ ਗਈ | ਇਸ ਮÏਕੇ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਸਮੇਤ ਐਸੋਸੀਏਸ਼ਨ ਦੇ ਆਗੂਆਂ ਤੋਂ ਇਲਾਵਾ ਹਰਜੀਤ ਸਿੰਘ ਖ਼ਿਆਲੀ ਭਾਈ ਲਾਲੋ ਪੰਜਾਬੀ ਮੰਚ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਮਹਿਲ ਕਲਾਂ, ਮਹਿਲ ਕਲਾਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ, ਮੁਸਲਿਮ ਮਹਾਂਸਭਾ ਪੰਜਾਬ ਦੇ ਮੁਹੰਮਦ ਸਤਾਰ ਜਰਨਲ ਸੈਕਟਰੀ, ਮੁਖ਼ਤਿਆਰ ਅਲੀ, ਇਰਫਾਨ ਸਲਮਾਨੀ, ਮੁਹੰਮਦ ਇਸਮਾਈਲ ਬਲਾਚÏਰ, ਗੁਰਮੇਲ ਖ਼ਾਨ, ਅਬ ਨਹੀਂ ਵੈੱਲਫੇਅਰ ਸੁਸਾਇਟੀ ਦੇ ਸਤਵਿੰਦਰ ਕÏਰ ਸੱਤੀ, ਬਨੀ ਖਹਿਰਾ, ਜਗਤਾਰ ਸਿੰਘ ਚੀਮਾ, ਰਾਮ ਸਿੰਘ, ਅਜੀਤ ਰਾਮ ਝਾਂਡੇ, ਅਮਰੀਕ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾਕਟਰਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਲਾਪਰਾਂ ਦੀ ਅਗਵਾਈ 'ਚ ਕਾਂਗਰਸ ਦੀ ਮੀਟਿੰਗ 'ਚ ਬਾਜਵਾ ਖ਼ਿਲਾਫ਼ ਉਠੇ ਬਾਗ਼ੀ ਸੁਰ <br/> ਅਗਲੀ ਖ਼ਬਰ ਸ਼ਿਵਪੁਰੀ ਬੁੱਢਾ ਨਾਲਾ ਪੁਲੀ ਕੋਲ ਨਿਗਮ ਦੀ ਵੱਡੀ ਕਾਰਵਾਈ <br/>
Ad Position 24