ਫੁੱਲਾਂਵਾਲ, 17 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਇਲਾਕਾ ਦੁੱਗਰੀ ਫੇਸ-2 ਦੇ ਧਾਰਮਿਕ ਅਸਥਾਨਾਂ ਦੀ ਯਾਤਰਾ 'ਤੇ ਗਏ ਬਾਂਸਲ ਤੇ ਗੁਲਾਟੀ ਪਰਿਵਾਰ, ਜਿਨਾਂ ਦੇ ਮੈਂਬਰ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ, ਮੀਨੂ ਬਾਂਸਲ ਅਤੇ ਡਿੱਕੀ ਬਾਂਸਲ ਮਥੁਰਾ ਬਿ੍ੰਦਾਬਨ ਕਿਸ਼ਤੀ ਹਾਦਸੇ ਵਿਚ ਮਾਰੇ ਗਏ ਸਨ, ਏਰੀਏ ਦੀ ਪਾਰਕ ਦਾ ਨਾਮ ਬਾਂਸਲ ਅਤੇ ਗੁਲਾਟੀ ਪਰਿਵਾਰਾਂ ਦੇ ਨਾਮ 'ਤੇ ਰੱਖਿਆ ਜਾਵੇ¢ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਾਦਸੇ ਦੇ ਪੀੜਿਤ ਪਰਿਵਾਰਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚਣ ਮÏਕੇ ਕੀਤਾ | ਇਸ ਮੌਕੇ ਉਨਾਂ ਨਾਲ ਸੀਨੀਅਰ ਯੂਥ ਅਕਾਲੀ ਆਗੂ ਜਸਦੀਪ ਸਿੰਘ ਕਾਉਂਕ ਵੀ ਮੌਜੂਦ ਸਨ | ਇਸ ਦੌਰਾਨ ਜਥੇ: ਗਾਬੜੀਆ ਅਤੇ ਕਾਉਂਕੇ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਕੌਂਸਲਰਾਂ ਰਾਹੀਂ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਵਿਚ ਇਕ ਮਤਾ ਪੁਆਉਣਗੇ ਤਾਂ ਜੋ ਮਿ੍ਤਕਾਂ ਦੇ ਨਾਮ 'ਤੇ ਸਥਾਨਕ ਪਾਰਕ ਦਾ ਨਾਮ ਬਾਂਸਲ ਤੇ ਗੁਲਾਟੀ ਪਰਿਵਾਰਾਂ ਦੇ ਨਾਮ 'ਤੇ ਰੱਖਿਆ ਜਾਵੇ, ਜਿਸ ਨਾਲ ਵਿੱਛੜੀਆਂ ਰੂਹਾਂ ਸਾਨੂੰ ਹਮੇਸ਼ਾ ਚੇਤੇ ਰਹਿਣਗੀਆਂ¢ ਮਿ੍ਤਕਾਂ ਦੀ ਤਸਵੀਰ ਦੇਖ ਕੇ ਭਰੇ ਮਨ ਨਾਲ ਸ. ਬਾਦਲ ਨੇ ਕਿਹਾ ਕਿ ਇਸ ਘਟਨਾ ਤੋਂ ਸਬਕ ਲੈਂਦਿਆਂ ਕੇਂਦਰ ਸਰਕਾਰ ਹੋਵੇ, ਚਾਹੇ ਸੂਬਾ ਸਰਕਾਰਾਂ, ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਨਿਕਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕਰਨ ਤਾਂ ਜੋ ਭਵਿੱਖ ਵਿਚ ਕਦੇ ਵੀ ਕੋਈ ਅਜਿਹਾ ਮਾੜਾ ਸਮਾਂ ਕਿਸੇ ਉਤੇ ਨਾ ਆਵੇ¢ ਇਸ ਮÏਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਜਸਦੀਪ ਸਿੰਘ ਕਾਉਂਕੇ, ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਭੁਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਲੀਲ, ਅਮਿਤ ਗੋਸਾਈਾ, ਸਿਮਰਨਜੀਤ ਸਿੰਘ ਹਨੀ, ਮਨਪ੍ਰੀਤ ਸਿੰਘ ਬੱਤਰਾ, ਗੁਰਮੀਤ ਸਿੰਘ ਸਿੱਧੂ, ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ ਅਤੇ ਹੋਰ ਹਾਜ਼ਰ ਸਨ¢