ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਖੱਡ 'ਤੇ ਮਾਰਿਆ ਏ.ਸੀ.ਪੀ. ਵੈਸਟ ਨੇ ਛਾਪਾ <br/>
ਅਜੀਤ ਡੈਸਕ
19-04-2026
ਪਿੰਡ ਕਾਸਾਬਾਦ ਦੀ ਜ਼ਮੀਨ 'ਚੋਂ ਵੀ ਚੁੱਕੀ ਜਾ ਰਹੀ ਹੈ ਨਾਜਾਇਜ਼ ਰੇਤਾ-
ਪਿੰਡ ਕਾਸਾਬਾਦ ਦੇ ਕੁਲਦੀਪ ਸਿੰਘ ਧਾਲੀਵਾਲ ਨੇ ਸਤਲੁਜ ਦਰਿਆ ਵਿਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਠੇਕੇਦਾਰ ਵਲੋਂ ਉਨਾਂ ਦੀ ਆਪਣੀ ਜ਼ਮੀਨ ਵਿਚੋਂ ਰੇਤਾ ਚੋਰੀ ਕਰ ਰਹੇ ਹਨ | ਧਾਲੀਵਾਲ ਮੁਤਾਬਿਕ ਠੇਕੇਦਾਰ ਨੂੰ ਵਾਰ ਵਾਰ ਰੇਤ ਚੁੱਕਣ ਤੋਂ ਰੋਕਿਆ ਵੀ ਗਿਆ, ਪਰ ਠੇਕੇਦਾਰ ਧੱਕੇ ਨਾਲ ਉਨਾਂ ਦੀ ਸਾਢੇ ਪੰਜ ਏਕੜ ਜ਼ਮੀਨ ਵਿਚੋਂ ਰੇਤਾ ਚੋਰੀ ਕਰ ਰਿਹਾ ਹੈ | ਜਦ ਕਿ ਮੈਂ ਇਸ ਸਬੰਧੀ ਮਾਈਨਿੰਗ ਵਿਭਾਗ ਨੂੰ ਵੀ ਸ਼ਿਕਾਇਤ ਕਰ ਚੁੱਕਾ ਹਾਂ, ਪ੍ਰੰਤੂ ਮੇਰੀ ਕਿਸੇ ਨੇ ਵੀ ਨਹੀਂ ਸੁਣੀ | ਆਖਰ ਮੈਨੂੰ ਏ.ਸੀ.ਪੀ. ਵੈਸਟ ਜਤਿੰਦਰ ਪਾਲ ਸਿੰਘ ਦੇ ਦਫ਼ਤਰ ਪੁੱਜ ਕੇ ਸ਼ਿਕਾਇਤ ਦਰਜ ਕਰਵਾਉਣੀ ਪਈ |