ਮੱਖੂ, 18 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਹਫ਼ਤਾਵਾਰੀ ਮੀਟਿੰਗ ਬਲਾਕ ਮੱਖੂ ਦੇ ਪ੍ਰਧਾਨ ਦਲਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਲੋਹ ਲੰਗਰ ਸ਼ੀਂਹਾਂਪਾੜੀ ਵਿਖੇ ਹੋਈ | ਜਿਸ ਦੌਰਾਨ ਬਲਾਕ ਮੱਖੂ ਦੇ ਵੱਖ-ਵੱਖ ਇਕਾਈ ਆਗੂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੀਟਿੰਗ ਦੌਰਾਨ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ ਨੇ ਕਿਹਾ ਕਿ ਕਣਕ ਦੀ ਕਟਾਈ ਚੱਲ ਰਹੀ ਹੈ ਅਤੇ ਬਿਜਲੀ ਵਿਭਾਗ ਵਲੋਂ ਸਵੇਰੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਰਾਤ ਦੇ 10 ਜਾਂ 11 ਵਜੇ ਬਿਜਲੀ ਦੀ ਸਪਲਾਈ ਦਿੰਦੇ ਹਨ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਸਬਜ਼ੀ ਅਤੇ ਮੱਕੀ ਨੂੰ ਪੂਰਾ ਪਾਣੀ ਨਾ ਮਿਲਣ ਕਾਰਨ ਫ਼ਸਲਾਂ ਸੁੱਕ ਰਹੀਆਂ ਹਨ ਇਸ ਤੇ ਬਿਜਲੀ ਵਿਭਾਗ ਜ਼ਰੂਰ ਗ਼ੌਰ ਕਰੇ ਨਹੀਂ ਤਾਂ ਕਿਸਾਨਾਂ ਦਾ ਵਿਰੋਧ ਉਨ੍ਹਾਂ ਨੂੰ ਝੱਲਣਾ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਖ਼ਰੀਦੀ ਹੋਈ ਕਣਕ ਨੂੰ ਜਲਦ ਹੀ ਲਿਫ਼ਟਿੰਗ ਕਰਕੇ ਆਪਣੇ ਸਹੀ ਥਾਂ 'ਤੇ ਪਹੁੰਚਾਏ ਜਾਂ ਤੋਂ ਤਾਂ ਜੋ ਹੋਰ ਕਿਸਾਨਾਂ ਨੂੰ ਆਪਣੀ ਕਣਕ ਵੇਚਣ ਲਈ ਜਗ੍ਹਾ ਮਿਲ ਸਕੇ | ਇਸ ਮੌਕੇ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ ਤੋਂ ਇਲਾਵਾ ਰੇਸ਼ਮ ਸਿੰਘ, ਪਲਵਿੰਦਰ ਸਿੰਘ ਜਿੱਲ੍ਹਾ ਮੀਤ ਪ੍ਰਧਾਨ, ਜ਼ੋਰਾਂ ਸਿੰਘ, ਅਨੋਖ ਸਿੰਘ ਅਰਾਜ਼ੀ ਸੁੱਭਰਾਂ,ਅਵਤਾਰ ਸਿੰਘ ਸਭਰਾ,ਬਲਵੀਰ ਸਿੰਘ ਸ਼ੀਂਹਾਂਪਾੜੀ,ਸਲਵਿੰਦਰ ਸਿੰਘ ਨੰਬਰਦਾਰ ਘੱਦੂਵਾਲਾ ਵਿੱਤ ਸਕੱਤਰ, ਧੀਰਾ ਸਿੰਘ ਅਰਾਜ਼ੀ ਸਭਰਾ,ਸਤਨਾਮ ਸਿੰਘ ਅਰਾਜ਼ੀ ਸਭਰਾ,ਭਜਨ ਸਿੰਘ ਅਰਾਜ਼ੀ ਸਭਰਾ, ਬੋਹੜ ਸਿੰਘ ਸਾਬਕਾ ਸਰਪੰਚ ਬਹਿਕ ਪਛਾੜੀਆਂ,ਮੁਖ਼ਤਿਆਰ ਸਿੰਘ,ਜ਼ੋਰਾਂ ਸਿੰਘ ਖਡੂਰ,ਗੁਰਮੁਖ ਸਿੰਘ, ਬਲਵਿੰਦਰ ਸਿੰਘ ਪ੍ਰਧਾਨ,ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਬਹਿਕ, ਦਲਜੀਤ ਸਿੰਘ ਅਰਾਜ਼ੀ ਸਭਰਾ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |