ਲੁਧਿਆਣਾ, 19 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਕਿਚਲੂ ਨਗਰ ਅਤੇ ਹੰਬੜਡਾ ਰੋਡ- ਫਿਰੋਜ਼ਪੁਰ ਰੋਡ ਨਾਲ ਲੱਗਦੇ ਇਲਾਕੇ ਵਿਚ ਕਥਿਤ ਗੌਰਕਾਨੰੂਨੀ ਕਮਰਸ਼ੀਅਲ ਗਤੀਵਿਧੀਆਂ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ | ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਖਤ ਰੁਖ ਅਪਣਾਇਆ ਅਤੇ ਸੰਬੰਧਿਤ ਅਧਿਕਾਰੀਆਂ ਤੋ ਜਵਾਬ ਤਲਬ ਕਰ ਲਿਆ ਹੈ | ਮੁੱਖ ਅਦਾਲਤੀ ਅਧਿਕਾਰੀ ਸ਼ੀਲ ਗਰਗ ਅਤੇ ਅਦਾਲਤੀ ਅਧਿਕਾਰੀ ਸੰਜੀਵ ਬੇਰੀ ਦੀ ਬੈਂਚ ਅੱਗੇ ਹੋਈ ਸੁਣਵਾਈ ਦੌਰਾਨ ਨਗਰ ਨਿਗਮ ਅਤੇ ਇੰਪ੍ਰੂਰਵਮੈਂਟ ਟਰੱਸਟ ਨੰੂ ਨੋਟਿਸ ਜਾਰੀ ਕੀਤੇ ਗਏ | ਉਤਰਦਾਤਾ ਵਲੋਂ ਨੋਟਿਸ ਕਬੂਲ ਕਰਦੇ ਹੋਏ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਗਿਆ, ਜਿਸ ਨੰੂ ਅਦਾਲਤ ਨੇ ਮਨਜ਼ੂਰ ਕਰ ਲਿਆ | ਮਾਮਲੇ ਦੀ ਅਗਲੀ ਸੁਣਵਾਰੀ 21 ਮਈ 2026 ਲਈ ਨਿਧਾਰਤ ਕੀਤੀ ਗਈ ਹੈ | ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੰਬੜਾਂ ਰੋਡ ਤੋਂ ਫਿਰੋਜ਼ਪੁਰ ਰੋਡ ਨੰੂ ਜੋੜਨ ਵਾਲਾ ਇਲਾਕਾ, ਜੋ ਮਨਜੂਰਸ਼ੁਦਾ ਯੋਜਨਾ ਅਨੁਸਾਰ ਰਿਹਾਇਸ਼ੀ ਹੈ | ਉਥੇ ਕੁੱਝ ਸਥਾਨਾਂ 'ਤੇ ਕਥਿਤ ਤੌਰ 'ਤੇ ਕਮਰਸ਼ੀਅਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਪਟੀਸ਼ਨਕਰਤਾ ਅਨੁਸਾਰ ਕੁੱਝ ਰਿਹਾਇਸ਼ੀ ਇਮਾਰਤਾਂ ਨੰੂ ਬਦਲਕੇ ਵਪਾਰਕ ਵਰਤੋ ਲਈ ਵਰਤਣ ਤੇ ਮਾਮਲੇ ਵੀ ਸਾਹਮਣੇ ਆਏ ਹਨ | ਮਾਮਲੇ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਇਸ ਤੋਂ ਪਹਿਲਾ ਵੀ ਹਾਈਕੋਰਟ ਨੇ ਨਗਰ ਨਿਗਮ ਨੰੂ ਇਕ ਪ੍ਰਤੀਨਿਧੀ ਅਰਜੀ 'ਤੇ ਫਸਲਾਂ ਕਰਨ ਲਿਆ ਕਿਹਾ ਸੀ | ਇਸ ਤੋਂ ਬਾਅਦ ਨਗਰ ਨਿਗਮ ਵਲੋਂ 13 ਮਾਰਚ 2023 ਦੇ ਆਰਡਰ ਵਿਚ ਕੁੱਝ ਮਾਮਲਿਆਂ ਵਿਚ ਨਿਯਮਾਂ ਦੀ ਉਲੰਘਣਾ ਹੋਣ ਦੀ ਗੱਲ ਦਰਜ ਕੀਤੀ ਗਈ ਸੀ | ਹਾਲਾਂਕਿ ਪਟੀਸ਼ਨਕਰਤਾ ਦੇ ਦਾਵਿਆਂ ਅਨੁਸਾਰ ਮੌਜੂਦਾ ਸਮੇਂ ਤੱਕ ਇਸ ਸੰਬੰਧੀ ਕੋਈ ਯੋਗ ਕਾਰਵਾਈ ਨਹੀਂ ਹੋਈ | ਜਿਸ ਕਾਰਨ ਇਲਾਕੇ ਵਿਚ ਟ੍ਰੈਫਿਕ ਭੀੜ, ਪਾਰਕਿੰਗ ਦੀ ਕਮੀ ਅਤੇ ਵਾਤਾਵਰਣ ਨਾਲ ਜੁੜੀਆਂ ਚੁਣੌਤੀਆਂ ਦੇ ਮਸਲੇ ਵੀ ਉਠ ਰਹੇ ਹਨ | ਇਸ ਸਬੰਧੀ ਅਦਾਲਤ ਵਲੋਂ ਕੋਈ ਅੰਤਿਮ ਟਿੱਪਣੀ ਨਹੀ ਕੀਤੀ ਗਈ ਹੈ | ਅਦਾਲਤ ਨੇ ਸਾਰੇ ਪੱਖਾਂ ਨੰੂ ਸੁਣਨ ਤੋਂ ਬਾਅਦ ਮਾਮਲੇ ਨੰੂ ਅਗਲੀ ਸੁਣਵਾਈ ਤੱਕ ਮੁਲਤਵੀ ਕਰ ਦਿੱਤਾ ਹੈ | ਮਾਮਲਾ ਅਜੇ ਅਦਾਲਤ ਅਧੀਨ ਹੈ |