28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਹਿੱਸੇਦਾਰ ਤੋਂ ਦੁਖੀ ਹੋ ਕੇ ਕਾਰੋਬਾਰੀ ਨੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 20-04-2026
ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਹਿੱਸੇਦਾਰ ਤੋਂ ਦੁਖੀ ਹੋ ਕੇ ਕਾਰੋਬਾਰੀ ਵਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਕਸ਼ਮੀਰ ਲਾਲ ਦੇ ਪੁੱਤਰ ਸ਼ਿਵਚਰਨ ਕਾਹਲ ਵਾਸੀ ਪਿੰਡ ਲੱਖੋਵਾਲ ਕਲਾਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਮਿ੍ਤਕ ਕਸ਼ਮੀਰੀ ਲਾਲ ਦੇ ਹਿੱਸੇਦਾਰ ਦਰਸ਼ਨ ਲਾਲ ਵਾਸੀ ਸ਼ਕਤੀ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੇ ਪਿਤਾ ਕਸ਼ਮੀਰੀ ਲਾਲ ਅਤੇ ਕਥਿਤ ਦੋਸ਼ੀ ਦਰਸ਼ਨ ਲਾਲ ਨੇ ਸਾਂਝੇ ਤੌਰ 'ਤੇ ਫ਼ੈਕਟਰੀ ਲਗਾਈ ਸੀ ਪਰ ਬਾਅਦ ਵਿਚ ਇਹਨਾਂ ਦਾ ਆਪਸ ਵਿਚ ਵਿਵਾਦ ਹੋ ਗਿਆ | ਕਥਿਤ ਦੋਸ਼ੀ ਅਕਸਰ ਉਸ ਦੇ ਪਿਤਾ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਹਾਲ ਦੀ ਘੜੀ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ, ਪਰ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ | ਕਸ਼ਮੀਰੀ ਲਾਲ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕਿਚਲੂ ਨਗਰ 'ਚ ਕਥਿਤ ਗੈਰ-ਕਾਨੰੂਨੀ ਕਮਰਸ਼ੀਅਲ ਗਤੀਵਿਧੀਆਂ ਖ਼ਿਲਾਫ਼ ਹਾਈ ਕੋਰਟ ਦੀ ਸਖਤੀ <br/> ਅਗਲੀ ਖ਼ਬਰ ਸੰਤਾਪ ਹੰਢਾ ਰਹੇ ਪੰਜਾਬੀਆਂ ਨੂੰ ਅਕਾਲੀ ਰਾਜ ਵਿਚ ਮਿਲੇਗੀ ਰਾਹਤ-ਸਿੰਮਕ <br/>
Ad Position 24