28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੰਤਾਪ ਹੰਢਾ ਰਹੇ ਪੰਜਾਬੀਆਂ ਨੂੰ ਅਕਾਲੀ ਰਾਜ ਵਿਚ ਮਿਲੇਗੀ ਰਾਹਤ-ਸਿੰਮਕ <br/>

Ad Position 21
No active advertisement
ਅਜੀਤ ਡੈਸਕ 20-04-2026
ਆਲਮਗੀਰ, 19 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਗ਼ਲਤ ਅਤੇ ਲੋਕ ਮਾਰੂ ਨੀਤੀਆਂ ਦੇ ਚੱਲਦੇ ਪਿਛਲੇ ਲਗਭਗ ਚਾਰ ਸਾਲ ਤੋਂ ਸੰਤਾਪ ਹੰਢਾ ਰਹੇ ਪੰਜਾਬੀਆਂ ਨੂੰ ਆਗਾਮੀ 2027 ਦÏਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੱਡੇ ਪੱਧਰ 'ਤੇ ਰਾਹਤ ਪਹੁੰਚਾਈ ਜਾਵੇਗੀ | ਇੰਚਾਰਜ ਸਿੰਮਕ ਸਥਾਨਕ ਅੰਬੇਰਾ ਕਾਲੋਨੀ ਸੰਗੋਵਾਲ ਵਿਖੇ ਪਾਰਟੀ ਮੀਟਿੰਗ ਮÏਕੇ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ¢ ਮੀਟਿੰਗ ਦÏਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦÏਰਾਨ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਸਰਕਾਰ ਦੇ ਗਠਨ ਉਪਰੰਤ ਵਿਸਾਰ ਕੇ ਆਪਣੀ ਪਾਰਟੀ ਦੇ ਪ੍ਰਚਾਰ-ਪਸਾਰ ਅਤੇ ਹਾਈ ਕਮਾਂਡ ਦੀ ਚਾਕਰੀ ਵਿਚ ਹੀ ਅਜਾਈਾ ਗੁਆ ਦਿੱਤੇ, ਜਿਸ ਕਾਰਨ ਸੂਬੇ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ¢ ਚਾਰੇ ਪਾਸੇ ਆਤੰਕ ਦਾ ਮਾਹÏਲ ਹੈ ਅਤੇ ਗਲੀਆਂ-ਬਾਜ਼ਾਰਾਂ ਵਿਚ ਲੁਟੇਰੇ ਬੇਖ਼ੌਫ ਹੋ ਕੇ ਘੁੰਮ ਰਹੇ ਹਨ | ਕਾਤਲ ਆਏ ਦਿਨ ਸ਼ਰੇਆਮ ਗੋਲੀਆਂ ਚਲਾ ਕੇ ਰਫੂਚੱਕਰ ਹੋ ਜਾਂਦੇ ਹਨ, ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਮਸਤੀ ਵਿਚ ਹੀ ਮਸਤ ਹੈ | ਇੰਚਾਰਜ ਸਿੰਮਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਸੂਬੇ ਅੰਦਰ ਹਰੇਕ ਪਿੰਡ ਗਲੀ ਮਹੱਲੇ ਵਿਚ ਤਿਰਛੀ ਕਰਾਂਡੀ ਖੜਕਦੀ ਆਮ ਸੁਣਾਈ ਦਿੰਦੀ ਸੀ ਅਤੇ ਦੁਕਾਨਦਾਰ ਵਪਾਰੀ ਉਦਯੋਗਪਤੀ ਸਾਰੇ ਵਰਗ ਰਾਜ਼ੀ ਖ਼ੁਸ਼ੀ ਆਪਣਾ ਕਾਰੋਬਾਰ ਚਲਾ ਰਹੇ ਸਨ, ਪਰ ਮÏਜੂਦਾ ਦÏਰ ਵਿਚ ਗੈਂਗਸਟਰਵਾਦ ਕਲਚਰ ਨੇ ਹਰੇਕ ਵਰਗ ਨੂੰ ਡਰਾ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਸੂਬਾ ਵਾਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਰਾਹ ਉਡੀਕ ਰਹੇ ਹਨ¢ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪਾਰਟੀ ਮੀਟਿੰਗਾਂ ਦÏਰਾਨ ਲੋਕਾਂ ਦਾ ਹੋ ਰਿਹਾ ਭਰਵਾਂ ਇਕੱਠ ਸਾਬਤ ਕਰਦਾ ਹੈ ਕਿ ਆਗਾਮੀ 2027 ਦੀਆਂ ਚੋਣਾਂ ਦÏਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗਠਨ ਹੋਣਾ ਤੈਅ ਹੈ¢ ਮੀਟਿੰਗ ਮÏਕੇ ਜਥੇਦਾਰ ਰਘਬੀਰ ਸਿੰਘ ਗਰੇਵਾਲ ਸਰਕਲ ਪ੍ਰਧਾਨ, ਗੁਰਪ੍ਰੀਤ ਕੋਕਰੀ ਨÏਜਵਾਨ ਅਕਾਲੀ ਆਗੂ, ਗੁਰਜੀਤ ਛਾਬੜਾ ਜਰਨਲ ਸਕੱਤਰ ਯੂਥ ਅਕਾਲੀ ਦਲ ਪੰਜਾਬ, ਡਾ. ਸੰਜੀਵ ਸ਼ਰਮਾ, ਧਰੁਵ ਅਗਰਵਾਲ, ਸ਼ਿਵਮ ਸ਼ਰਮਾ, ਮੁਕੇਸ਼ ਪੁਦਾਰ, ਹੈਰੀ, ਸਿਮਰਨਜੀਤ ਸਿੰਘ, ਅਮਨ ਜਾਂਗਰਾ, ਸੰਦੀਪ ਸਿੰਘ, ਅਸ਼ਵਨੀ ਮੈਣੀ, ਢੱਲ ਸਾਬ, ਗੈਰੀ ਕਾਲਰਾ, ਵਿਜੇ ਸ਼ਰਮਾ, ਦੁਸ਼ਿਅੰਤ ਵਰਮਾ, ਰਵੀ ਕÏਸ਼ਲ, ਗੋਪੀ ਵਰਮਾ, ਰਵੀ ਸਿੰਘ, ਐਮ.ਡੀ. ਸਿੰਘ, ਪੀਏ ਸੋਨੀ ਪੰਡਿਤ ਥਰੀਕੇ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਹਿੱਸੇਦਾਰ ਤੋਂ ਦੁਖੀ ਹੋ ਕੇ ਕਾਰੋਬਾਰੀ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਮੱਖੂ ਵਿਖੇ ਵਿਧਾਇਕ ਨਰੇਸ਼ ਕਟਾਰੀਆ ਨੇ 2 ਕਰੋੜ ਦੀ ਲਾਗਤ ਨਾਲ ਬਣੇ ਅਨਾਜ ਮੰਡੀ ਦੇ ਸ਼ੈੱਡ ਦਾ ਕੀਤਾ ਉਦਘਾਟਨ ਕੁਤਬਪੁਰਾ...
Ad Position 24