ਮੱਖੂ, 19 ਅਪੈ੍ਰਲ (ਵਰਿੰਦਰ ਮਨਚੰਦਾ)-ਮਾਰਕੀਟ ਕਮੇਟੀ ਮੱਖੂ ਅਧੀਨ ਪੈਂਦੇ ਸਬ ਯਾਰਡ ਮੰਡੀ ਕੁਤਬਪੁਰਾ ਮੱਖੂ ਵਿਖੇ ਅੱਜ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਦੀ ਹਾਜ਼ਰੀ ਵਿਚ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਫ਼ਸਲਾਂ ਦੀ ਸਾਂਭ-ਸੰਭਾਲ ਲਈ ਅਤੇ ਕਿਸਾਨਾਂ ਦੇ ਬੈਠਣ ਲਈ 75 ਗੁਣਾ 200 ਫੁੱਟ ਲੰਬਾਈ ਵਾਲੇ ਸ਼ੈੱਡ ਦਾ ਉਦਘਾਟਨ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸੇ ਮੰਡੀ ਵਿਚ ਹੀ ਇਕ ਹੋਰ ਸ਼ੈੱਡ ਛੋਟਾ ਜੋ ਕਿ ਸਬਜ਼ੀ ਮੰਡੀ ਦੇ ਆੜ੍ਹਤੀਆਂ ਅਤੇ ਕਿਸਾਨਾਂ ਲਈ ਬਣਾਇਆ ਜਾ ਰਿਹਾ ਹੈ ਜੋ ਕਿ ਕੁਝ ਦਿਨਾਂ ਵਿਚ ਹੀ ਮੁਕੰਮਲ ਹੋ ਜਾਵੇਗਾ ਅਤੇ ਮੱਖੂ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਵਿਚ ਕਿਸਾਨਾਂ ਅਤੇ ਆੜ੍ਹਤੀਆਂ-ਮਜ਼ਦੂਰਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਇਸ ਸ਼ੈੱਡ 'ਤੇ ਅਨੁਮਾਨਿਤ ਲਾਗਤ 2 ਕਰੋੜ ਰੁਪਏ ਆਈ ਹੈ | ਇਸ ਤੋਂ ਬਾਅਦ ਵਿਧਾਇਕ ਨਰੇਸ਼ ਕਟਾਰੀਆ ਵਲੋਂ ਦਾਣਾ ਮੰਡੀ ਕੁਤਬਪੁਰਾ ਦਾ ਦੌਰਾ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੰਡੀ 'ਚ ਲਿਫ਼ਟਿੰਗ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ | ਜਿਸ ਸਬੰਧੀ ਉਨ੍ਹਾਂ ਵਲੋਂ ਡੀ .ਐੱਫ.ਸੀ ਨਾਲ ਗੱਲਬਾਤ ਕਰ ਲਈ ਗਈ ਹੈ | ਇਸ ਮੌਕੇ ਆਪ ਆਗੂ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਰਿਸ਼ੂ ਖੁਰਾਨਾ ਪ੍ਰਧਾਨ ਆੜ੍ਹਤੀਆ ਯੂਨੀਅਨ ਮੱਖੂ, ਆੜ੍ਹਤੀਆ ਯੂਨੀਅਨ ਦੇ ਸੂਬਾਈ ਆਗੂ ਵਰਿੰਦਰ ਠੁਕਰਾਲ, ਪੀ.ਐਸ.ਓ ਦਰਬਾਰਾ ਸਿੰਘ, ਸ਼ਮਸ਼ੇਰ ਸਿੰਘ ਲਹਿਰਾ ਬੇਟ, ਰਾਜੇਸ਼ ਗਾਂਧੀ, ਬਲਵਿੰਦਰ ਠੁਕਰਾਲ, ਪ੍ਰਦੀਪ ਕੁਮਾਰ ਕੱਕੜ, ਮਹਿਲ ਸਿੰਘ ਵਰਿਆਂ, ਅਨਿਲ ਕੁਮਾਰ ਡੀ.ਸੀ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੱਖੂ, ਸੰਦੀਪ ਠੁਕਰਾਲ, ਗਗਨ ਮੋਂਗਾ, ਚੇਤਨ ਧਵਨ, ਮਹਿੰਦਰ ਨਰੂਲਾ, ਮਨਮੋਹਨ ਗਰੋਵਰ, ਵਿੱਕੀ ਗਰੋਵਰ, ਅਸ਼ੋਕ ਠੁਕਰਾਲ, ਪੱਲਵੀ ਕਟਾਰੀਆ, ਕੁਲਦੀਪ ਕੱਕੜ, ਬਲਵਿੰਦਰ ਸਿੰਘ ਕਟਾਰੀਆ, ਗੌਤਮ ਕੱਕੜ, ਤਿਲਕ ਰਾਜ ਕੰਧਾਰੀ, ਰਜਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਮੱਖੂ, ਲੇਖਾਕਾਰ ਮਾਰਕੀਟ ਕਮੇਟੀ ਮੱਖੂ, ਹੀਰਾ ਸਿੰਘ ਘੁੱਦੂਵਾਲਾ, ਮਨਪ੍ਰੀਤ ਸਿੰਘ, ਜਰਨੈਲ ਸਿੰਘ ਸੰਧੂ ਹਾਜ਼ਰ ਸਨ |