01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸ਼ਾਰਟ ਸਰਕਟ ਨਾਲ ਦਵਾਈਆਂ ਦੇ ਗੁਦਾਮ ਨੂੰ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 20-04-2026
ਇਆਲੀ/ਥਰੀਕੇ, 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਪਿੰਡ ਥਰੀਕੇ ਸਥਿਤ ਪੁਸ਼ਪਕ ਫਾਰਮਾ ਨਾਂਅ ਦੀ ਦਵਾਈਆਂ ਦੀ ਕੰਪਨੀ ਦੇ ਗੁਦਾਮ 'ਚ ਅੱਗ ਲੱਗ ਗਈ | ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਦਵਾਈ ਕੰਪਨੀ ਦੇ ਮਾਲਕ ਵਿਕਾਸ ਜੈਨ ਦੇ ਦੱਸਣ ਮੁਤਾਬਿਕ ਸਵੇਰੇ 9.00 ਵਜੇ ਦੇ ਕਰੀਬ ਉਸ ਨੂੰ ਸਕਿਉਰਿਟੀ ਗਾਰਡ ਦਾ ਫ਼ੋਨ ਗਿਆ ਕਿ ਗੁਦਾਮ ਨੂੰ ਅੱਗ ਲੱਗੀ ਹੋਈ ਹੈ, ਜਿਸ 'ਤੇ ਉਸ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਗੁਦਾਮ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਚੁੱਕਾ ਹੈ | ਕਿਸੇ ਪਿੰਡ ਵਾਸੀ ਵਲੋਂ ਫਾਇਰ ਬਿ੍ਗੇਡ ਨੂੰ ਫ਼ੋਨ ਕਰਨ 'ਤੇ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਉਸ ਦੇ ਦੱਸਣ ਮੁਤਾਬਿਕ ਗੁਦਾਮ ਅੰਦਰ ਸਾਰੀਆਂ ਮਹਿੰਗੀਆਂ ਦਵਾਈਆਂ ਪਈਆਂ ਸਨ, ਅੰਦਾਜ਼ਨ ਇਕ ਕਰੋੜ ਦੀਆਂ ਦਵਾਈਆਂ ਦੇ ਸੜ ਕੇ ਸਵਾਹ ਹੋ ਜਾਣ ਦਾ ਖ਼ਦਸ਼ਾ ਹੈ | ਜ਼ਿਕਰਯੋਗ ਹੈ ਕਿ ਇਸ ਯਾਰਡ ਵਿਚ ਕਈ ਗੁਦਾਮ ਬਣੇ ਹੋਏ ਹਨ ਅਤੇ ਇਲੈਕਟੋ੍ਰਨਿਕ ਦਾ ਸਾਮਾਨ ਵੇਚਣ ਵਾਲੀ ਕੰਪਨੀ ਦੇ ਗੁਦਾਮ ਨੂੰ ਕਈ ਸਾਲ ਪਹਿਲਾਂ ਅੱਗ ਲੱਗੀ ਸੀ | ਯਾਰਡ ਅੰਦਰ ਅੱਗ ਲੱਗਣ ਦੀ ਸੂਰਤ ਜਾ ਕੋਈ ਅਣਹੋਣੀ ਵਾਪਰ ਜਾਣ 'ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਦੇਖਣ ਵਿਚ ਸਾਹਮਣੇ ਆਈ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ |

Ad Position 22
No active advertisement
ਪਿਛਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਵਿਖੇ ਖ਼ਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਖ਼ਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ 13 ਸ੍ਰੀ ਅਖੰਡ ਪਾਠਾਂ ਦੇ ਭੋਗ <br/>
Ad Position 24