28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸ਼ੱਕੀ ਹਾਲਾਤਾਂ 'ਚ ਨਾਬਾਲਗ ਲੜਕਾ ਲਾਪਤਾ

Ad Position 21
No active advertisement
ਅਜੀਤ ਡੈਸਕ 21-04-2026
ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਅਧੀਨ ਆਉਂਦੀ ਚੌਂਕੀ ਜਗਤਪੁਰੀ ਦੇ ਇਲਾਕੇ ਜੈਨ ਕਲੋਨੀ ਨੇੜੇ ਭਲਵਾਨ ਦਾ ਡੇਰਾ ਵਿਖੇ ਨਾਬਾਲਗ ਲੜਕਾ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ ਹੈ | ਚੌਂਕੀ ਜਗਤਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਾਨ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਰਾਜਾ ਬਿਨ੍ਹਾ ਦੱਸੇ ਘਰੋਂ ਕਿਧਰੇ ਚਲਾ ਗਿਆ, ਜਿਸਦੀ ਰਿਸ਼ਤੇਦਾਰੀਆਂ ਵਿਚ ਕਾਫ਼ੀ ਭਾਲ ਕੀਤੀ ਗਈ, ਪਰ ਉਸ ਬਾਰੇ ਕੁਝ ਪਤਾ ਨਹੀਂ ਲੱਗਾ | ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਤਨੀ ਨਾਲ ਸਾਮਾਨ ਲੈਣ ਗਏ ਪਤੀ ਦੀ ਬੁਰੀ ਤਰਾਂ ਨਾਲ ਕੁੱਟਮਾਰ <br/> ਅਗਲੀ ਖ਼ਬਰ ਸੀਸੂ ਵਲੋਂ ਸੀ. ਐੱਸ. ਆਰ. ਅਧੀਨ ਮੁਫ਼ਤ ਹੁਨਰ ਸਿਖਲਾਈ ਸ਼ੁਰੂ <br/>
Ad Position 24