28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮਹਿੰਗਾਈ ਨੇ ਗ਼ਰੀਬ ਦਾ ਤੋੜਿਆ ਲੱਕ-ਰਮੇਸ਼ ਜੋਸ਼ੀ <br/>

Ad Position 21
No active advertisement
ਅਜੀਤ ਡੈਸਕ 21-04-2026
ਲੁਧਿਆਣਾ, 20 ਅਪ੍ਰੈਲ (ਜਤਿੰਦਰ ਭੰਬੀ)-ਪੰਜਾਬ ਕਾਂਗਰਸ ਦੇ ਸਕੱਤਰ ਰਮੇਸ਼ ਜੋਸ਼ੀ ਨੇ ਦੇਸ਼ ਵਿਚ ਵੱਧ ਰਹੀ ਮਹਿੰਗਾਈ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ, ਖ਼ਾਸ ਕਰਕੇ ਗ਼ਰੀਬ ਵਰਗ ਦਾ ਲੱਕ ਤੋੜ ਦਿੱਤੀ ਹੈ¢ ਰੋਜ਼ਾਨਾ ਦੀਆਂ ਲੋੜੀਂਦੀਆਂ ਚੀਜ਼ਾਂ ਜਿਵੇਂ ਆਟਾ, ਦਾਲ, ਤੇਲ ਅਤੇ ਸਬਜ਼ੀਆਂ ਸਭ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ¢ ਮਜ਼ਦੂਰੀ ਉਥੇ ਦੀ ਉਥੇ ਹੀ ਹੈ, ਪਰ ਖ਼ਰਚ ਕਈ ਗੁਣਾ ਵੱਧ ਗਿਆ ਹੈ¢ ਇਹੋ ਜਿਹੇ ਹਾਲਾਤਾਂ ਵਿਚ ਗ਼ਰੀਬ ਪਰਿਵਾਰ ਲਈ ਦੋ ਵਕਤ ਦੀ ਰੋਟੀ ਤੋਂ ਵੀ ਮਜਬੂਰ ਹਨ | ਬੱਚਿਆਂ ਦਾ ਦੁੱਧ, ਬਜ਼ੁਰਗਾਂ ਦੀਆਂ ਦਵਾਈਆਂ ਅਤੇ ਪੋਸ਼ਣ ਭਰਪੂਰ ਖ਼ੁਰਾਕ ਸਭ ਕੁੱਝ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ¢ ਸਰਕਾਰ ਵਲੋਂ ਗ਼ਰੀਬਾਂ ਲਈ ਚਲਾਈਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਜੋਸ਼ੀ ਨੇ ਕਿਹਾ ਕਿ ਸਸਤੇ ਰਾਸ਼ਨ ਦਾ ਲਾਭ ਹਰ ਜ਼ਰੂਰਤਮੰਦ ਤੱਕ ਨਹੀਂ ਪਹੁੰਚ ਰਿਹਾ¢ ਕਈ ਥਾਵਾਂ 'ਤੇ ਰਾਸ਼ਨ ਵੰਡ ਵਿਚ ਗੜਬੜੀ ਅਤੇ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ¢ ਮਹਿੰਗਾਈ 'ਤੇ ਕਾਬੂ ਪਾਉਣ ਲਈ ਢੁਕਵੀਆਂ ਅਤੇ ਮਜ਼ਬੂਤ ਨੀਤੀਆਂ ਦੀ ਲੋੜ ਹੈ¢ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਕਾਬੂ ਅਤੇ ਰੋਜ਼ਗਾਰ ਦੇ ਮÏਕੇ ਵਧਾਉਣਾ ਬਹੁਤ ਜ਼ਰੂਰੀ ਹੈ¢ ਮਹਿੰਗਾਈ ਸਿਰਫ਼ ਇਕ ਆਰਥਿਕ ਸਮੱਸਿਆ ਨਹੀਂ, ਸਗੋਂ ਇਕ ਸਮਾਜਿਕ ਸੰਕਟ ਬਣਦੀ ਜਾ ਰਹੀ ਹੈ¢

Ad Position 22
No active advertisement
ਪਿਛਲੀ ਖ਼ਬਰ ਐਕਟਿਵ ਕੇਸ ਫਾਈਾਡਿੰਗ ਕੈਂਪਾਂ ਰਾਹੀਂ ਟੀ. ਬੀ. ਮੁਕਤੀ ਵੱਲ ਮਜ਼ਬੂਤ ਕਦਮ-ਸਿਵਲ ਸਰਜਨ <br/> ਅਗਲੀ ਖ਼ਬਰ ਸੰਜੇ ਗਾਂਧੀ ਕਾਲੋਨੀ ਵਿਚ ਗੁੰਡਾਗਰਦੀ <br/>
Ad Position 24