16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਗਰ ਨਿਗਮ ਵਲੋਂ ਵਨ ਵੀਕ ਡੀਪ ਕਲੀਨਲੀਨੈਸ ਡਰਾਇਵ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 22-04-2026
ਲੁਧਿਆਣਾ, 21 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਸਫਾਈ ਨੰੂ ਹੋਰ ਮਜ਼ਬੂਤ ਬਣਾਉਣ ਲਈ ਨਗਰ ਨਿਗਮ ਵਲੋਂ ਵਨ ਵੀਕ ਕਲੀਨਲੀਨੈਸ ਡਰਾਇਵ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਮੁਹਿੰਮ ਮੇਅਰ ਇੰਦਰਜੀਤ ਕੌਰ ਅਤੇ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੱਛ ਭਾਰਤ ਮਿਸ਼ਨ ਤਹਿਤ ਚਲਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਜਿਵੇਂ ਢੋਲੇਵਾਲ ਮਾਰਕੀਟ, ਕਿਚਲੂ ਨਗਰ, ਸ਼ਿਮਲਾਪੁਰੀ, ਦੁਗਰੀ , ਫੀਲਡ ਗੰਜ ਅਤੇ ਚੌੜਾ ਬਾਜਾਰ ਵਿਚ ਸਫਾਈ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ | ਨਿਗਮ ਅਧਿਕਾਰੀਆਂ ਵਲੋ ਵਸਨੀਕਾਂ ਨੰੂ ਕੂੜਾ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਰੀਡਿਊਸ, ਰੀਸਾਈਕਲ ਅਤੇ ਰੀਯੂਜ ਵਰਗੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਜਾਗਰੂਕਤਾ ਵੈਨਾਂ ਰਾਹੀਂ ਵੀ ਲੋਕਾਂ ਤਕ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ | ਨਿਗਮ ਪ੍ਰਸ਼ਾਸਨ ਵਲੋਂ ਲੋਕਾਂ ਨੰੂ ਅਪੀਲ ਕੀਤੀ ਗਈ ਹੈ ਕਿ ਖੁੱਲ੍ਹੀਆਂ ਥਾਵਾਂ 'ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਅਤੇ ਸ਼ਹਿਰ ਨੰੂ ਸਾਫ ਸੁਥਰਾ ਬਣਾਉਣ ਵਿਚ ਸਹਿਯੋਗ ਦੇਣ |

Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਲਈ 33 ਫ਼ੀਸਦੀ ਸੀਟਾਂ ਦੀ ਰਾਖਵਾਂ ਪ੍ਰਥਾ ਦਾ 27 ਸਾਲਾ ਦਾ ਸੰਘਰਸ਼ ਖ਼ਤਮ-ਮਨੋਰੰਜਨ ਕਾਲੀਆ <br/> ਅਗਲੀ ਖ਼ਬਰ ਜੇਕਰ ਕਣਕ ਖਰੀਦ ਦਾ ਇਹੋ ਹਾਲ ਰਿਹਾ ਤਾਂ ਏ.ਕੇ.ਐਮ. ਪੰਜਾਬ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ-ਨਿਮਾਣਾ <br/>
Ad Position 24