16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਆਕਾਸ਼ ਐਜੂਕੇਸ਼ਨਲ ਦੇ 6 ਵਿਦਿਆਰਥੀਆਂ ਦਾ ਜੇ.ਈ.ਈ. ਮੇਨ 2026 ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-04-2026
ਲੁਧਿਆਣਾ, 21 ਅਪ੍ਰੈਲ (ਜਸਵਿੰਦਰ ਸਿੰਘ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਜੇ.ਈ.ਈ. ਮੇਨ 2026 ਵਿਚ ਮਜ਼ਬੂਤ ਪ੍ਰਦਰਸ਼ਨ ਕੀਤਾ | ਤਵਿਸ਼ ਗੋਯਲ ਨੇ 99.97 ਪਰਸੈਂਟਾਈਲ ਹਾਸਲ ਕਰਦੇ ਹੋਏ ਆਲ ਇੰਡੀਆ ਰੈਂਕ ਏ.ਆਈ.ਆਰ. 493 ਪ੍ਰਾਪਤ ਕੀਤੀ ਅਤੇ ਲੁਧਿਆਣਾ ਤੋਂ ਟੌਪ ਪਰਫਾਰਮਰ ਵਜੋਂ ਉਭਰੇ | ਜੇ.ਈ.ਈ. ਮੇਨ 2026 (ਸੈਸ਼ਨ 2) ਵਿਚ ਆਕਾਸ਼ ਇੰਸਟੀਚਿਊਟ ਦੇ ਵਿਦਿਆਰਥੀਆਂ, ਜਿਨ੍ਹਾਂ ਵਿਚ ਨਿਤਿਨ ਭੱਟ (99.67 ਪਰਸੈਂਟਾਈਲ), ਵਰਨਾਜ ਕੌਰ (99.78 ਪਰਸੈਂਟਾਈਲ), ਤਨਵੀਰ ਸਿੰਘ (99.45594 ਪਰਸੈਂਟਾਈਲ), ਸ਼ੁਭਮ ਅਰੋੜਾ (99.45 ਪਰਸੈਂਟਾਈਲ), ਰਿਸ਼ਿਤ ਸਿੰਗਲਾ (99.41 ਪਰਸੈਂਟਾਈਲ) ਅਤੇ ਆਰਿਆਨ ਮਿੱਤਲ (99.39 ਪਰਸੈਂਟਾਈਲ) ਸ਼ਾਮਿਲ ਰਹੇ, ਨਾਲ ਹੀ ਕਈ ਹੋਰ ਵਿਦਿਆਰਥੀਆਂ ਨੇ ਵੀ 99 ਪਰਸੈਂਟਾਈਲ ਤੋਂ ਉੱਪਰ ਸਕੋਰ ਹਾਸਲ ਕੀਤਾ | ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਡਿਪਟੀ ਰਿਜਨਲ ਡਾਇਰੈਕਟਰ ਜਸਦੀਪ ਬਬਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਉਨ੍ਹਾਂ ਦੀ ਪੜਾਈ ਪ੍ਰਤੀ ਵਚਨਬੱਧਤਾ ਅਤੇ ਆਕਾਸ਼ ਲਰਨਿੰਗ ਇਕੋਸਿਸਟਮ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ | ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਲਗਾਤਾਰ ਕੋਸ਼ਿਸ਼ਾਂ ਇਨ੍ਹਾਂ ਨਤੀਜਿਆਂ ਨੂੰ ਹਾਸਲ ਕਰਨ ਵਿਚ ਮਹੱਤਵਪੂਰਨ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਰਾਸ਼ਨ ਕਾਰਡ ਪੋਰਟਲ 'ਤੇ ਰਜਿਸਟੇ੍ਰਸ਼ਨ ਕਰਵਾਉਣ ਲੋਕ-ਡਾ. ਮਨਮੋਹਨ ਸਿੰਘ <br/> ਅਗਲੀ ਖ਼ਬਰ ''ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ'' ਪੁਸਤਕ ਡਾ. ਜੌਹਲ ਤੇ ਸਾਥੀਆਂ ਵਲੋਂ ਲੋਕ ਅਰਪਣ <br/>
Ad Position 24