16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਵਲੋਂ ਸਮਾਗਮ <br/>

Ad Position 21
No active advertisement
ਅਜੀਤ ਡੈਸਕ 22-04-2026
ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤ ਰਤਨ ਡਾ. ਬੀ. ਆਰ. ਅੰਬੇਦਕਰ ਦਾ ਜਨਮ ਦਿਹਾੜਾ ਡਾ. ਬੀ. ਆਰ. ਅੰਬੇਦਕਰ ਯੂਥ ਕਲੱਬ ਵਲੋਂ ਪਿੰਡ ਮਾਂਗਟ ਵਿਖੇ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਯੂਥ ਕਲੱਬ ਦੇ ਆਹੁਦੇਦਾਰਾਂ ਵਲੋ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਵੱਖ ਵੱਖ ਪ੍ਰਕਾਰ ਦੀਆਂ ਝਾਕੀਆਂ ਨੇ ਬਾਬਾ ਸਾਹਿਬ ਜੀ ਦੇ ਸ਼ੰਘਰਸ਼ ਮਈ ਜੀਵਨ ਦੀ ਯਾਦ ਨੂੰ ਲੋਕਾਂ ਦੇ ਦਿਲਾਂ ਨੂੰ ਮੋਹ ਲਿਆ | ਉਪਰੰਤ ਬਾਬਾ ਸਾਹਿਬ ਜੀ ਦੇ ਜੀਵਨ ਤੇ ਆਧਾਰਿਤ ਨਾਟਕ ਪ੍ਰਗਤੀ ਕਲਾ ਕੇਂਦਰ ਸੰਗੋਵਾਲ ਵਲੋ ਪੇਸ਼ ਕੀਤਾ ਗਿਆ, ਜਿਸ ਨੂੰ ਦੇਖਕੇ ਪਿੰਡ ਦੇ ਲੋਕ ਭਾਵੁਕ ਹੋ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਤਿਗੁਰੂ ਰਵਿਦਾਸ ਧਰਮ ਸਮਾਜ ਸਰਧਸ ਪੰਜਾਬ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਦੇਖਣ ਅਤੇ ਸਮਝਣ ਦੀ ਬਹੁਤ ਲੋੜ ਹੈ | ਔਰਤਾਂ ਨੂੰ ਪੜਨ ਲਿਖਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਅਤੇ ਮਾਤਾ-ਪਿਤਾ ਦੀ ਸੰਪਤੀ ਵਿਚ ਔਰਤ ਦਾ ਅਧਿਕਾਰ ਵੀ ਬਾਬਾ ਸਾਹਿਬ ਨੇ ਲੈਕੇ ਦਿੱਤਾ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ ਦੇ ਪ੍ਰਧਾਨ ਜਿੰਦਰ ਪਾਲ ਦੜੋਚ ਨੇ ਵੀ ਬਾਬਾ ਸਾਹਿਬ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਸੋਮਨਾਥ ਹੀਰ, ਵਿਜੇ ਕੁਮਾਰ ਝੱਲੀ, ਰਮੇਸ਼ ਰਸੀਲਾ, ਹਿਤੇਸ਼ ਮਾਹੀ ਇੰਚਾਰਜ ਭੀਮ ਆਰਮੀ ਸਮੇਤ ਪਹੁੰਚੀਆਂ ਸਖਸ਼ੀਅਤਾ ਦਾ ਯੂਥ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਜਤਿੰਦਰ ਮਾਂਗਟ, ਮਾਸਟਰ ਨਜੀਰ ਦਾਸ, ਵਿਜੇ ਕੁਮਾਰ ਲਾਲਾ, ਅਸ਼ੋਕ ਕੁਮਾਰ ਮਾਂਗਟ, ਜਗਦੀਸ਼ ਸਿੰਘ ਮਾਂਗਟ, ਬੂਟਾ ਸਿੰਘ, ਅਸ਼ਮੀਤ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਕਾਨਫਰੰਸ ਵਿਚ ਪੀ.ਏ.ਯੂ. ਦੇ ਮੌਸਮ ਵਿਗਿਆਨੀ ਅਤੇ ਵਿਦਿਆਰਥੀ ਪੁਰਸਕਾਰ ਨਾਲ ਸਨਮਾਨਿਤ <br/> ਅਗਲੀ ਖ਼ਬਰ ਡਾ. ਆਤਮਜੀਤ ਦੇ ਨਾਟਕ 'ਕਿਸ਼ਤੀਆਂ ਵਿਚ ਜਹਾਜ਼' ਦੇ ਨਾਟ-ਪਾਠ 'ਤੇ ਗੰਭੀਰ ਵਿਚਾਰ ਚਰਚਾ <br/>
Ad Position 24