07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਨੇ ਪਰਿਵਾਰਿਕ ਮੈਂਬਰਾਂ 'ਤੇ ਕੀਤਾ ਹਮਲਾ, 4 ਪਰਿਵਾਰਕ ਮੈਂਬਰ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 22 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜਲੰਧਰ ਬਾਈਪਾਸ ਨੇੜੇ ਮੁਹੱਲਾ ਸਲੇਮ ਟਾਬਰੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਨੌਜਵਾਨ ਵਲੋਂ ਆਪਣੇ ਪਰਿਵਾਰਿਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ | ਸਿੱਟੇ ਵਜੋਂ ਉਸਦੇ ਪਿਤਾ ਸਮੇਤ ਚਾਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਦੋ ਭਰਾ ਅਤੇ ਇੱਕ ਭਰਜਾਈ ਸ਼ਾਮਿਲ ਹਨ | ਜ਼ਖਮੀਆਂ ਦੀ ਪਛਾਣ ਓਮ ਪ੍ਰਕਾਸ਼ (60), ਉਸਦਾ ਛੋਟਾ ਪੁੱਤਰ ਟੋਨੂ (29), ਵੱਡਾ ਪੁੱਤਰ ਸੋਨੂੰ (36) ਅਤੇ ਨੂੰ ਹ ਸ਼ਾਲੂ (25) ਵਜੋਂ ਹੋਈ ਹੈ, ਜੋ ਕਿ ਸਲੇਮ ਟਾਬਰੀ ਦੇ ਰਹਿਣ ਵਾਲੇ ਹਨ | ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਜ਼ਖਮੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਸਦਾ ਵਿਚਕਾਰਲਾ ਪੁੱਤਰ, ਪੰਜ ਔਰਤਾਂ ਸਮੇਤ ਲਗਭਗ ਇੱਕ ਦਰਜਨ ਸਾਥੀਆਂ ਨਾਲ ਜ਼ਬਰਦਸਤੀ ਉਸਦੇ ਘਰ ਵਿਚ ਦਾਖਲ ਹੋਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕੀਤਾ | ਹਮਲੇ ਵਿਚ ਉਸਦਾ ਛੋਟਾ ਪੁੱਤਰ, ਵੱਡਾ ਪੁੱਤਰ ਅਤੇ ਨੂੰ ਹ ਜ਼ਖਮੀ ਹੋ ਗਏ | ਪੀੜਤ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਕੇਟਰਿੰਗ ਵਿਚ ਕੰਮ ਕਰਦਾ ਹੈ ਅਤੇ ਆਪਣੇ ਤਿੰਨ ਪੁੱਤਰਾਂ ਲਈ ਵੱਖਰੇ ਜਿੰਮ ਖੋਲ੍ਹੇ ਹੋਏ ਹਨ | ਉਸਦਾ ਦਾਅਵਾ ਹੈ ਕਿ ਉਸਦੇ ਵਿਚਕਾਰਲੇ ਪੁੱਤਰ ਦੇ ਕਹਿਣ 'ਤੇ, ਉਸਨੇ ਤਿੰਨ ਜਾਇਦਾਦਾਂ ਆਪਣੇ ਪੁੱਤਰ ਦੇ ਨਾਮ 'ਤੇ ਤਬਦੀਲ ਕਰ ਦਿੱਤੀਆਂ | ਇਸ ਦੇ ਬਾਵਜੂਦ, ਉਹ ਉਸਨੂੰ ਅਤੇ ਉਸਦੇ ਦੋ ਪੁੱਤਰਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਹੈ, ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਲਈ ਮਜ਼ਬੂਰ ਕਰਦਾ ਹੈ | ਪੀੜਤ ਦੇ ਪਿਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੇ ਵਿਚਕਾਰਲੇ ਪੁੱਤਰ ਨੇ ਉਸ 'ਤੇ ਅਤੇ ਉਸਦੇ ਵੱਡੇ ਪੁੱਤਰ 'ਤੇ ਹਮਲਾ ਕੀਤਾ | ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਤੋਂ ਬਾਅਦ, ਉਸਨੇ ਸਲੇਮ ਟਾਬਰੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ | ਪੀੜਤਾਂ ਦੇ ਅਨੁਸਾਰ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵਲੋਂ ਕਣਕ ਖ਼ਰੀਦ ਪ੍ਰਕਿਰਿਆ ਸਮੀਖਿਆ, ਲਿਫ਼ਟਿੰਗ 'ਚ ਤੇਜ਼ੀ ਦੀ ਹਦਾਇਤ <br/> ਅਗਲੀ ਖ਼ਬਰ ਮੰਦਰ ਵਿਚ ਮੂਰਤੀਆਂ ਦੀ ਭੰਨ ਤੋੜ ਕਰਨ ਦੇ ਮਾਮਲੇ ਵਿਚ ਦੋ ਕਾਬੂ
Ad Position 24