11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਿਤਾ ਦਾ ਕਤਲ ਕਰਨ ਵਾਲੇ ਕਲਯੁਗੀ ਪੁੱਤਰ ਨੂੰ ਉਮਰ ਕੈਦ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਲੁਧਿਆਣਾ ਜ਼ਿਲੇ੍ਹ ਦੇ ਪਿੰਡ ਹਠੂਰ ਦੇ ਵਸਨੀਕ ਕਰਮ ਸਿੰਘ ਉਰਫ਼ ਨਿੱਕਾ ਨੂੰ ਆਪਣੇ ਪਿਤਾ ਜਗਰੂਪ ਸਿੰਘ ਉਰਫ ਜੂਪਾ ਨੂੰ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਸ਼ੀ ਨੂੰ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਜੁਰਮਾਨੇ ਦੀ ਅਦਾਇਗੀ ਨਾ ਕਰਨ ਦੀ ਸੂਰਤ ਵਿਚ ਉਸ ਨੂੰ ਇਕ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ | ਪੁਲਿਸ ਵਲੋਂ 12 ਜੁਲਾਈ 2022 ਨੂੰ ਦੋਸ਼ੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਦੇ ਪੁੱਤਰ ਸ਼ਿਕਾਇਤਕਰਤਾ ਦਵਿੰਦਰ ਸਿੰਘ ਉਰਫ਼ ਮੰਗਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤੀ ਗਈ ਸੀ | 12 ਜੁਲਾਈ 2022 ਨੂੰ ਦਰਜ ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਕਰਮ ਸਿੰਘ ਨੇ ਪਹਿਲਾਂ ਵੀ ਉਨ੍ਹਾਂ ਦੀ ਮਾਂ ਪਰਮਜੀਤ ਕੌਰ 'ਤੇ ਹਮਲਾ ਕੀਤਾ ਸੀ, ਜਿਸ ਕਾਰਨ 2021 ਵਿਚ ਉਸ ਦੀ ਮੌਤ ਹੋ ਗਈ ਸੀ | ਹਾਲਾਂਕਿ ਇਸ ਮਾਮਲੇ ਵਿਚ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿਚ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ | ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਦੋਸ਼ੀ ਅਕਸਰ ਉਸ ਅਤੇ ਉਨ੍ਹਾਂ ਦੇ ਪਿਤਾ ਨਾਲ ਝਗੜਾ ਕਰਦਾ ਸੀ, ਜਿਸ ਨਾਲ ਘਰ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਸੀ | ਇਸਤਗਾਸਾ ਪੱਖ ਦੇ ਅਨੁਸਾਰ ਇਹ ਦੁਖਦਾਈ ਘਟਨਾ 11 ਜੁਲਾਈ, 2022 ਦੀ ਰਾਤ ਨੂੰ ਲਗਭਗ 9:30 ਵਜੇ ਵਾਪਰੀ, ਜਦੋਂ ਸ਼ਿਕਾਇਤਕਰਤਾ ਦੋਸ਼ੀ ਅਤੇ ਉਨ੍ਹਾਂ ਦੇ ਪਿਤਾ ਜਗਰੂਪ ਸਿੰਘ ਉਰਫ਼ ਜੂਪਾ ਦੇ ਪਿੰਡ ਲੱਖਾ ਵਿਚ ਘਰ ਮੌਜੂਦ ਸੀ | ਉਸ ਸਮੇਂ ਦੋਸ਼ੀ ਡੈੱਕ 'ਤੇ ਉੱਚੀ ਆਵਾਜ਼ ਵਿਚ ਗਾਣੇ ਚਲਾ ਰਿਹਾ ਸੀ, ਜਦੋਂ ਉਸ ਦੇ ਪਿਤਾ ਨੇ ਇਤਰਾਜ਼ ਕੀਤਾ ਅਤੇ ਉਸ ਨੂੰ ਡੈੱਕ ਬੰਦ ਕਰਨ ਅਤੇ ਸੌਣ ਲਈ ਕਿਹਾ ਤਾਂ ਦੋਸ਼ੀ ਗੁੱਸੇ ਵਿਚ ਆ ਗਿਆ, ਜਿਸ 'ਤੇ ਝਗੜਾ ਹੋਇਆ, ਜਿਸ ਦੌਰਾਨ ਕਰਮ ਸਿੰਘ ਨੇ ਮਸਾਲੇ ਪੀਸਣ ਲਈ ਵਰਤਿਆ ਜਾਣ ਵਾਲਾ ਇਕ ਭਾਰੀ ਲੱਕੜ ਦਾ ਮੁੱਠਾ ਚੁੱਕਿਆ ਅਤੇ ਆਪਣੇ ਪਿਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਆਪਣੀ ਜਾਨ ਬਚਾਉਣ ਲਈ ਜਗਰੂਪ ਸਿੰਘ ਘਰੋਂ ਬਾਹਰ ਗਲੀ ਵਿਚ ਭੱਜ ਗਿਆ | ਹਾਲਾਂਕਿ, ਦੋਸ਼ੀ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਬਾਹਰ ਫੜ ਲਿਆ | ਇਸ ਤੋਂ ਬਾਅਦ ਉਸ ਨੇ ਮਾਰਨ ਦੇ ਇਰਾਦੇ ਨਾਲ ਆਪਣੇ ਪਿਤਾ ਦੇ ਸਿਰ 'ਤੇ ਲੱਕੜ ਦੀ ਸੋਟੀ ਨਾਲ ਕਈ ਵਾਰ ਕੀਤੇ | ਜ਼ੋਰਦਾਰ ਵਾਰਾਂ ਨਾਲ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿ ਗਿਆ | ਜਗਰੂਪ ਸਿੰਘ ਮੌਕੇ 'ਤੇ ਹੀ ਡਿਗ ਪਿਆ ਅਤੇ ਉਸ ਦੀ ਮੌਤ ਹੋ ਗਈ | ਮਾਨਯੋਗ ਜੱਜ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੂੰ ਸਜ਼ਾ ਸੁਣਾਈ |

Ad Position 22
No active advertisement
ਪਿਛਲੀ ਖ਼ਬਰ ਹਜਰਤ ਹਲੀਮਾ ਹਸਪਤਾਲ ਦੇ ਦੂਰਬੀਨ ਅਤੇ ਲੇਜ਼ਰ ਦੇ ਮਾਹਿਰ ਸਰਜਨ ਡਾ. ਪਿਆਰਾ ਸਿੰਘ ਵਲੋਂ 43 ਸਾਲਾ ਮਹਿਲਾ ਦੀ ਕੀਤੀ ਗਈ ਨਿ... ਅਗਲੀ ਖ਼ਬਰ ਸਿਮਰਨਜੀਤ ਮਾਨ ਦੁਆਰਾ ਮੀਡੀਆ ਸਾਹਮਣੇ ਪਾਕਿਸਤਾਨ ਦਾ ਗੁਣਗਾਨ ਕਰਨਾ ਬੇਹੱਦ ਚਿੰਤਾ ਦਾ ਵਿਸ਼ਾ-ਸਿੱਖ ਬ੍ਰਦਰਹੁੱਡ ਇੰਟਰਨੈ...
Ad Position 24