10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਹੁਰੇ ਘਰ ਨੂੰ ਅੱਗ ਲਗਾਉਣ ਵਾਲੇ ਦਾਮਾਦ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਹੁਰੇ ਘਰ ਨੂੰ ਅੱਗ ਲਗਾਉਣ ਵਾਲੇ ਦਾਮਾਦ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਰਾਜਕੁਮਾਰ ਸ਼ੁਕਲਾ ਵਾਸੀ ਇਆਲੀ ਕਲਾਂ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਉਸ ਦੇ ਦਾਮਾਦ ਅਸ਼ੀਸ਼ ਤਿਵਾੜੀ ਵਾਸੀ ਉੱਤਰ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਆਰਤੀ ਦੀ ਸ਼ਾਦੀ ਉਕਤ ਕਥਿਤ ਦੋਸ਼ੀ ਨਾਲ ਹੋਈ ਸੀ, ਪਰ ਕੁੱਝ ਸਮੇਂ ਤੋਂ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਉਕਤ ਕਥਿਤ ਦੋਸ਼ੀ ਉਸ ਨਾਲ ਰੰਜ਼ਿਸ਼ ਰੱਖ ਰਿਹਾ ਸੀ | ਬੀਤੇ ਦਿਨ ਕਥਿਤ ਦੋਸ਼ੀ ਉਸ ਦੇ ਘਰ ਆਇਆ ਅਤੇ ਉਸ ਨੇ ਘਰ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਘਰ ਦਾ ਕਾਫ਼ੀ ਸਾਮਾਨ ਸੜ ਗਿਆ | ਬਾਅਦ ਵਿਚ ਕਥਿਤ ਦੋਸ਼ੀ ਧਮਕੀਆਂ ਦੇ ਕੇ ਫ਼ਰਾਰ ਹੋ ਗਿਆ | ਰਾਜਕੁਮਾਰ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਅਸ਼ੀਸ਼ ਤਿਵਾੜੀ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਉਸ ਨੂੰ ਕਾਬੂ ਕਰ ਲਿਆ | ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਮੁਕੰਦ ਸਿੰਘ ਬਰਾੜ ਦੀ ਸਵੈਜੀਵਨੀ 'ਰੇਤਲੇ ਰਾਹਾਂ ਤੋਂ' ਅੱਜ ਕੀਤੀ ਜਾਵੇਗੀ ਲੋਕ ਅਰਪਣ ਅਗਲੀ ਖ਼ਬਰ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਭਾਜਪਾ ਕੌਂਸਲਰ ਤੇ ਉਸਦੇ ਭਰਾ ਖਿਲਾਫ਼ ਕੇਸ...
Ad Position 24