10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਇੰਦਰਪ੍ਰਸਥ ਅਪੋਲੋ ਹਸਪਤਾਲਾਂ ਨੇ ਓਨਕੋਲੋਜੀ ਵਿਚ ਨਵੀਆਂ ਤਰੱਕੀਆਂ ਕੀਤੀਆਂ ਹਾਸਿਲ-ਡਾ. ਚਤੁਰਵੇਦੀ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਡਾ. ਤਰਲੋਚਨ ਸਿੰਘ)-ਇੰਦਰਪ੍ਰਸਥ ਅਪੋਲੋ ਹਸਪਤਾਲਾਂ ਨੇ ਓਨਕੋਲੋਜੀ ਦੇ ਖੇਤਰ ਵਿਚ ਹਾਲੀਆ ਤਰੱਕੀਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਲੁਧਿਆਣਾ ਵਿਚ ਇਕ ਪੈੱ੍ਰਸ ਕਾਨਫ਼ਰੰਸ ਕੀਤੀ, ਜਿਸ ਵਿਚ ਇਹ ਉਜਾਗਰ ਕੀਤਾ ਗਿਆ ਕਿ ਇਕ ਉਚ ਗੁਣਵੱਤਾ ਵਾਲੇ ਕੈਂਸਰ ਦੇਖਭਾਲ ਪ੍ਰੋਗਰਾਮ ਦੀ ਨੀਂਹ ਅੰਗ-ਵਿਸ਼ੇਸ਼ ਮੁਹਾਰਤ, ਮਜ਼ਬੂਤ ਕਲੀਨੀਕਲ ਪੋ੍ਰਟੋਕਾਲ ਜਿਵੇਂ ਕਿ ਡਿਜੀਟਲ ਟਿਊਮਰ ਬੋਰਡ, ਨਿਰੰਤਰ ਸਿਖਲਾਈ ਅਤੇ ਸਿੱਖਣ ਦੀ ਸੰਸਕ੍ਰਿਤੀ 'ਤੇ ਟਿਕੀ ਹੋਈ ਹੈ | ਪੈੱ੍ਰਸ ਕਾਨਫ਼ਰੰਸ ਨੂੰ ਡਾ. ਹਰਿਤ ਚਤੁਰਵੇਦੀ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਲੀਨੀਕਲ ਮੁਖੀ, ਓਨਕੋਲੋਜੀ ਨੈੱਟਵਰਕ, ਡਾ. ਅਸਿਤ ਅਰੋੜਾ, ਲੀਡ ਕੰਸਲਟੈਂਟ, ਜੀ.ਆਈ. ਅਤੇ ਐਚ.ਪੀ.ਬੀ. ਸਰਜਰੀ, ਡਾ. ਹਰਸ਼ਿਤ ਗਰਗ, ਸੀਨੀਅਰ ਸਲਾਹਕਾਰ, ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਅਤੇ ਡਾ. ਦੇਵਾਸ਼ੀਸ਼ ਤਿ੍ਪਾਠੀ, ਸੀਨੀਅਰ ਸਲਾਹਕਾਰ, ਰੇਡੀਏਸ਼ਨ ਓਨਕੋਲੋਜੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੈੱ੍ਰਸ ਕਾਨਫ਼ਰੰਸ ਦਾ ਉਦੇਸ਼ ਪੰਜਾਬ ਅਤੇ ਆਲ਼ੇ-ਦੁਆਲੇ ਦੇ ਖੇਤਰਾਂ ਵਿਚ ਮਰੀਜ਼ਾਂ ਵਿਚ ਉਚ-ਗੁਣਵੱਤਾ, ਵਿਸ਼ੇਸ਼ ਕੈਂਸਰ ਦੇਖਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ¢ ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਰਾਜ ਵਿਚ ਕੈਂਸਰ ਦੇ ਮਾਮਲੇ ਵਧ ਰਹੇ ਹਨ¢ ਨਿਦਾਨ ਵਿਚ ਦੇਰੀ ਅਤੇ ਵਿਸ਼ੇਸ਼ ਇਲਾਜ ਤੱਕ ਪਹੁੰਚ ਦੀ ਘਾਟ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ¢ ਅਧਿਐਨਾਂ ਦੇ ਅਨੁਸਾਰ ਪੰਜਾਬ ਵਿਚ ਕੈਂਸਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ¢ ਉਨ੍ਹਾਂ ਕਿਹਾ ਕਿ ਓਨਕੋਲੋਜੀ ਵਿਚ ਇਕ ਉਚ-ਗੁਣਵੱਤਾ ਵਾਲਾ ਕਲੀਨੀਕਲ ਪ੍ਰੋਗਰਾਮ ਤਿੰਨ ਬੁਨਿਆਦੀ ਥੰਮ੍ਹਾਂ 'ਤੇ ਟਿਕਿਆ ਹੋਇਆ ਹੈ¢ ਅੰਗ-ਵਿਸ਼ੇਸ਼ ਮੁਹਾਰਤ ਰੱਖਣ ਵਾਲੀਆਂ ਮਾਹਿਰ ਟੀਮਾਂ ਦੁਆਰਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਡਿਜੀਟਲ ਟਿਊਮਰ ਬੋਰਡਾਂ ਵਰਗੀਆਂ ਮਜ਼ਬੂਤ ਪ੍ਰਕਿਰਿਆਵਾਂ ਰਾਹੀਂ ਹਰੇਕ ਇਲਾਜ ਦੇ ਫ਼ੈਸਲੇ ਵਿਚ ਵੱਖ-ਵੱਖ ਮਾਹਿਰਾਂ ਨੂੰ ਸ਼ਾਮਿਲ ਕਰਨਾ ਅਤੇ ਸਥਾਈ ਸਿਖਲਾਈ ਅਤੇ ਸਿੱਖਣ ਦੀ ਸੰਸਕ੍ਰਿਤੀ ਦੁਆਰਾ ਸੰਚਾਲਿਤ ਕਲੀਨੀਕਲ ਮਿਆਰਾਂ ਦਾ ਨਿਰੰਤਰ ਵਿਕਾਸ ਕਰਨਾ ਹੈ ¢ ਉਨ੍ਹਾਂ ਕਿਹਾ ਕਿ ਕਿ ਅੰਗ-ਵਿਸ਼ੇਸ਼ ਮੁਹਾਰਤ ਇਹ ਯਕੀਨੀ ਬਣਾਉਂਦੀ ਹੈ ਕਿ ਜੀਆਈ ਅਤੇ ਐਚਪੀਬੀ ਕੈਂਸਰ ਵਾਲੇ ਮਰੀਜ਼ਾਂ ਦਾ ਇਲਾਜ ਓਨਕੋਲੋਜੀ ਦੇ ਉਸ ਖ਼ਾਸ ਖੇਤਰ ਲਈ ਪੂਰੀ ਤਰ੍ਹਾਂ ਸਮਰਪਿਤ ਟੀਮ ਦੁਆਰਾ ਕੀਤਾ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਟਿਊਮਰ ਬੋਰਡ ਇਹ ਯਕੀਨੀ ਬਣਾਉਂਦੇ ਹਨ ਕਿ ਹਰ ਵੱਡਾ ਫ਼ੈਸਲਾ ਸਰਜੀਕਲ, ਮੈਡੀਕਲ ਅਤੇ ਰੇਡੀਏਸ਼ਨ ਮਾਹਿਰਾਂ ਦੇ ਸਹਿਯੋਗ ਨਾਲ ਲਿਆ ਜਾਵੇ¢ ਪੈੱ੍ਰਸ ਕਾਨਫ਼ਰੰਸ ਨੇ ਪੰਜਾਬ ਅਤੇ ਆਲ਼ੇ ਦੁਆਲੇ ਦੇ ਖੇਤਰਾਂ ਵਿਚ ਆਪਣੇ ਵਿਸ਼ੇਸ਼ ਓਨਕੋਲੋਜੀ ਪ੍ਰੋਗਰਾਮ ਰਾਹੀਂ ਹਰੇਕ ਮਰੀਜ਼ ਨੂੰ ਉਨ੍ਹਾਂ ਦੇ ਆਪਣੇ ਆਸ-ਪਾਸ ਉਚ-ਗੁਣਵੱਤਾ ਵਾਲੀ ਕੈਂਸਰ ਦੇਖਭਾਲ ਪ੍ਰਦਾਨ ਕਰਨ ਲਈ ਇੰਦਰ ਪ੍ਰਸਥ ਅਪੋਲੋ ਹਸਪਤਾਲ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਕੇ. ਆਈ. ਐਮ. ਟੀ. ਵਿਖੇ ''ਯਾਦੇਂ 2026U ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਖੇ ਕਿੱਤਾ ਮੁਖੀ ਤੇ ਵਾਤਾਵਰਨ ਲੈਬ ਦਾ ਉਦਘਾਟਨ <br/>
Ad Position 24