ਲੁਧਿਆਣਾ, 23 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਚ ਕਿੱਤਾ ਮੁੱਖੀ ਅਤੇ ਵਾਤਾਵਰਨ ਲੈਬ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਿੰਪਲ ਮਦਾਨ ਵਲੋਂ ਕੀਤੀ ਗਿਆ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਨਦੀਪ ਸਿੰਘ, ਹਰਨੀਤ ਸਿੰਘ ਭਾਟੀਆ, ਧਰਮਜੀਤ ਸਿੰਘ ਢਿਲੋਂ, ਸੁਨੀਤਾ ਰਾਣੀ, ਵਿਜੇ ਪ੍ਰਕਾਸ਼ ਅਤੇ ਗੁਰਦਿੱਤ ਸਿੰਘ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮਦਾਨ ਨੇ ਟਾਟਾ ਸਟੀਲ ਦੀ ਸਰਾਹਨਾ ਕਰਦਿਆਂ ਸਕੂਲ ਸਟਾਫ ਅਤੇ ਕਮੇਟੀ ਨੰੂ ਮੁਬਾਰਕਬਾਦ ਦਿੱਤੀ ਅਤੇ ਦਾਖਲੇ ਵਧਾਉਣ ਤੇ ਜ਼ੋਰ ਦਿੱਤਾ | ਇਸ ਮੌਕੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |